ਚੋਣ ਜ਼ਾਬਤੇ ਦੀ ਉਲੰਘਣਾ-''ਆਪ'' ਸਮਰਥਕ ਨੰਬਰਦਾਰ ਸਣੇ 2 ਖਿਲਾਫ ਕੇਸ ਦਰਜ

01/19/2017 10:03:12 AM

ਨਵਾਂਸ਼ਹਿਰ (ਤ੍ਰਿਪਾਠੀ) — ਥਾਣਾ ਬਹਿਰਾਮ ਦੀ ਪੁਲਸ ਨੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ''ਚ ਨੰਬਰਦਾਰ ਸਣੇ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਬੰਗਾ ਦੇ ਰਿਟਰਨਿੰਗ ਅਧਿਕਾਰੀ ਕੋਲ ਇਕ ਸ਼ਿਕਾਇਤ ਆਈ ਸੀ ਕਿ ਥਾਣਾ ਬਹਿਰਾਮ ਦੇ ਪਿੰਡ ਢੰਡੂਹਾ ''ਚ ਕੁਝ ਆਮ ਆਦਮੀ ਪਾਰਟੀ ਦੇ ਵਰਕਰ ਫਾਰਮ ਤੇ ਪੈਂਫਲੇਟ ਵੰਡ ਕੇ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੇ ਹਨ, ਜਿਸ ''ਤੇ ਬੀ. ਡੀ. ਪੀ. ਓ. ਬੰਗਾ ਰਮੇਸ਼ ਕੁਮਾਰ ਤੇ ਏ. ਐੱਸ. ਆਈ. ਪੁਸ਼ਪਿੰਦਰ ਸਿੰਘ ਨੇ ਮੌਕੇ ''ਤੇ ਪਹੁੰਚ ਕੇ ਦੇਖਿਆ ਕਿ ਨੰਬਰਦਾਰ ਮਨਜੀਤ ਸਿੰਘ ਤੇ ਸੋਨੂੰ ਪੁੱਤਰ ਜੀਤ ਰਾਮ ਲੋਕਾਂ ਨੂੰ ਪਰਚੇ ਵੰਡ ਕੇ ਵੋਟ ਪਾਉਣ ਲਈ ਪ੍ਰਭਾਵਿਤ ਕਰ ਰਹੇ ਹਨ। ਉਕਤ ਰਿਪੋਰਟ ਦੇ ਆਧਾਰ ''ਤੇ ਥਾਣਾ ਬਹਿਰਾਮ ਦੀ ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News