ਜਾਣੋ ਆਖਿਰ ਕਿਉਂ ਔਰਤਾਂ ਨੂੰ ਪਸੰਦ ਹੁੰਦੇ ਹਨ ਲਸਣ ਖਾਣ ਵਾਲੇ ਮਰਦ ?

05/27/2017 8:25:54 AM

ਮੁੰਬਈ— ਜੇਕਰ ਤੁਸੀਂ ਵੀ ਕਿਸੇ ਲੜਕੀ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹੋ ਤਾਂ ਆਪਣੇ ਭੋਜਨ ''ਚ ਲਸਣ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ। ਜੀ ਹਾਂ, ਥੋੜ੍ਹੀ ਦੇਰ ਪਹਿਲਾਂ ਹੋਈ ਇਕ ਖੋਜ ਅਨੁਸਾਰ ਇਹ ਦੱਸਿਆ ਗਿਆ ਹੈ ਕਿ ਜੋ ਮਰਦ ਭੋਜਨ ''ਚ ਲਸਣ ਖਾਂਦੇ ਹਨ, ਔਰਤਾਂ ਉਨ੍ਹਾਂ ਵੱਲ ਆਕਰਸ਼ਿਤ ਹੁੰਦੀਆਂ ਹਨ। 
ਇਸ ਖੋਜ ''ਚ ਮਨਿਆ ਗਿਆ ਹੈ ਕਿ ਲਸਣ ''ਚ ਮੌਜ਼ੂਦ ਐਂਟੀਬਾਓਟਿਕ, ਐਂਟੀਵਾਈਰਲ ਅਤੇ ਐਂਟੀਫੰਗਲ ਗੁਣ ਹੋਣ ਦੀ ਵਜ੍ਹਾ ਨਾਲ ਔਰਤਾਂ ਨੂੰ ਮਰਦਾਂ ਦੇ ਪਸੀਨੇ ਤੋਂ ਆਉਣ ਵਾਲੀ ਗੰਧ ਉਨ੍ਹਾਂ ਦੇ ਸਿਹਤਮੰਦ ਹੋਣ ਦਾ ਸੰਕੇਤ ਦਿੰਦੀ ਹੈ। ਲਸਣ ਨਾ ਸਿਰਫ ਤੁਹਾਡੇ ਸਰੀਰ ''ਚ ਰੋਗਾਂ ਨਾਲ ਲੜਣ ''ਚ ਮਦਦ ਕਰਦਾ ਹੈ ਨਾਲ ਹੀ ਤੁਹਾਡੀ ਸ਼ਾਦੀਸ਼ੁਦਾ ਲਾਈਫ ਨੂੰ ਵੀ ਰੋਮਾਂਟਿਕ ਬਣਾਈ ਰੱਖਦਾ ਹੈ। ਲਸਣ ਮਰਦਾਂ ਦੇ ਸੰਬੰਧਾਂ ਨਾਲ ਜੁੜੀਆਂ ਕਈ ਪਰੇਸ਼ਾਨੀਆਂ ਨੂੰ ਦੂਰ ਕਰਨ ''ਚ ਮਦਦ ਕਰਦਾ ਹੈ। ਸਵੇਰੇ ਉੱਠ ਕੇ ਲਸਣ ਦੀਆਂ 7-8 ਕਲੀਆਂ ਖਾਣ ਨਾਲ ਮਰਦਾਂ ਦੇ ਕਈ ਸਰੀਰਕ ਸੰਬੰਧੀ ਰੋਗ ਠੀਕ ਹੁੰਦੇ ਹਨ। ਇਹ ਮਰਦਾਂ ਦੇ ਸਰੀਰ ''ਚ ਰੋਗਾਂ ਨਾਲ ਲੜਣ ਦੀ ਸ਼ਕਤੀ ਨੂੰ ਵਧਾਉਂਦਾ ਹੈ। 


Related News