ਬੱਚਾ ''ਸਲੋ ਲਰਨਰ'' ਹੈ ਤਾਂ ਅਪਨਾਓ ਇਹ ਨੁਸਖਾ

Wednesday, Sep 07, 2016 - 12:01 PM (IST)

 ਬੱਚਾ ''ਸਲੋ ਲਰਨਰ'' ਹੈ ਤਾਂ ਅਪਨਾਓ ਇਹ ਨੁਸਖਾ

ਜਲੰਧਰ — ਕੁਝ ਮਾਂ-ਬਾਪ ਇਸ ਗੱਲ ਤੋਂ ਪਰੇਸ਼ਾਨ ਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਪੜ੍ਹਾਈ ''ਚ ਬਹੁਤ ਵਧੀਆ ਨਹੀਂ ਹੈ ਅਤੇ ਯਾਦ ਵੀ ਹੌਲੀ ਕਰਦਾ ਹੈ, ਮਤਲਬ ''ਸਲੋ ਲਰਨਰ'' ਹੈ। ਜਦੋਂ ਬੱਚਾ ਕਿਸੇ ਚੀਜ਼ ਨੂੰ ਮੁਸ਼ਕਿਲ ਨਾਲ ਯਾਦ ਕਰ ਸਕੇ ਅਤੇ ਯਾਦ ਕਰਨ ਤੋਂ ਕੁਝ ਦੇਰ ਬਾਅਦ ਭੁੱਲ ਜਾਏ  ਤਾਂ ਇਹ ਮਾਂ-ਬਾਪ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ।
ਇਸ ਦੇ ਕਈ ਕਾਰਣ ਹੋ ਸਕਦੇ ਹਨ ਜਾਂ ਤਾਂ ਬੱਚੇ ਦੀ ਉਸ ਵਿਸ਼ੇ ''ਚ ਰੁਚੀ ਘੱਟ ਹੋਵੇ ਜਾਂ ਕੁਝ ਜ਼ਰੂਰੀ ਚੀਜ਼ਾਂ ਜਾਂ ਤੱਤਾਂ ਦੀ ਘਾਟ ਜਿਸ ਕਾਰਣ ਬੱਚਾਂ ਯਾਦ ਰੱਖਣ ''ਚ ਅਸਮਰੱਥ ਹੈ। ਜੇਕਰ ਤੁਹਾਡਾ ਬੱਚਾ ਇਸ ਸਮੱਸਿਆ ਕਾਰਣ ਪਰੇਸ਼ਾਨ ਹੈ ਤਾਂ ਇਸ ਗੱਲ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ। ਥੋੜ੍ਹੀ ਜਿਹੀ ਮਿਹਨਤ ਦੇ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇਕ ਖੋਜ ਤੋਂ ਇਹ ਪਤਾ ਲਗਾਇਆ ਗਿਆ ਹੈ ਕਿ ਦਾਲਚੀਨੀ ਦੇ ਇਸਤੇਮਾਲ ਦੇ ਨਾਲ ਯਾਦ ਕਰਨ ਦੀ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ।
ਜੇਕਰ ਬੱਚਿਆਂ ਨੂੰ ਦਾਲਚੀਨੀ ਭੋਜਨ ''ਚ ਮਿਲਾ ਕੇ ਦਿੱਤੀ ਜਾਵੇ ਤਾਂ ਸਰੀਰ ਰਸਾਇਣਿਕ ਕਿਰਿਆ ਤੋਂ ਬਾਅਦ ਇਸ ਨੂੰ ਸੋਡਿਅਮ ਬੈਂਜੋਏਟ ''ਚ ਬਦਲ ਦਿੰਦਾ ਹੈ। ਸੋਡਿਅਮ ਬੈਂਜੋਏਟ ਉਹ ਕੈਮੀਕਲ ਹੈ ਜੋ ਬ੍ਰੇਨ ਹੈਮਰੇਜ ਦੇ ਦੌਰਾਨ ਇਸਤੇਮਾਲ ਕੀਤਾ ਜਾਂਦਾ ਹੈ।
ਰੋਜ਼ ਦੇ ਭੋਜਨ ''ਚ ਥੋੜ੍ਹੀ ਦਾਲ-ਚੀਨੀ ਕਿਸੇ ਨਾ ਕਿਸੇ ਰੂਪ ''ਚ ਦੇਣੀ ਸ਼ੁਰੂ ਕਰੋ।
ਸ਼ੁਰੂਆਤ ਘੱਟ ਮਾਤਰਾ ਨਾਲ ਕਰੋ ਅਤੇ ਫਰਕ ਦੇਖੋ। 


Related News