ਇਨ੍ਹਾਂ ਥਾਵਾਂ ''ਤੇ ਹੁੰਦੇ ਹਨ ਪਤੀ-ਪਤਨੀ ''ਚ ਝਗੜੇ

01/18/2017 10:22:10 AM

ਮੁੰਬਈ— ਕਹਿੰਦੇ ਹਨ ਜਿੱਥੇ ਪਿਆਰ ਹੋਵੇ, ਉੱਥੇ ਛੋਟੀ-ਮੋਟੀ ਤਕਰਾਰ ਹੋਣਾ ਆਮ ਗੱਲ ਹੈ। ਅਸੀਂ ਲੋਕ ਜਿਸ ਵਿਅਕਤੀ ਦੇ ਸਭ ਤੋਂ ਜ਼ਿਆਦਾ ਨਜਦੀਕ ਹੁੰਦੇ ਹਾਂ, ਉਸ ''ਤੇ ਹੀ ਆਪਣਾ ਪਿਆਰ ਅਤੇ ਨਫਰਤ ਲੁਟਾਉਦੇ ਹਾਂ। ਅਜਿਹਾ ਹੀ ਪਤੀ- ਪਤਨੀ ਦਾ ਰਿਸ਼ਤਾ ਹੁੰਦਾ ਹੈ। ਉਨ੍ਹਾਂ ਦੇ ਵਿੱਚ ਪਿਆਰ ਤਾਂ ਹੁੰਦਾ ਹੈ ਪਰ ਲੜਾਈ-ਝਗੜੇ ਵੀ ਘੱਟ ਨਹੀਂ ਹੁੰਦੇ ।
ਲੜਾਈ-ਝਗੜੇ ਦੀ ਗੱਲ ਕਰੀਏ ਤਾਂ ਸਿਰਫ ਘਰ ਦੀਆਂ ਚਾਰ ਦੀਵਾਰਾਂ ''ਚ ਹੀ ਨਹੀਂ ਬਲਕਿ ਬਾਹਰ ਕਈ ਥਾਵਾਂ ਤੇ ਵੀ ਹੋ ਸਕਦੇ ਹਨ। ਜੀ ਹਾਂ, ਅਜਿਹੀਆਂ ਕਈ ਥਾਵਾਂ ਹੁੰਦੀਆਂ ਹਨ, ਜਿੱਥੇ ਸਾਥੀ ਨਾਲ ਲੜਾਈ ਹੋਣਾ ਤਹਿ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਥਾਵਾਂ ਦੇ ਬਾਰੇ ਦੱਸਣ ਜਾ ਰਹੇ ਹਾਂ , ਜਿੱਥੇ ਅਕਸਰ ਸਾਥੀ ਪਿਆਰ ਨਾਲ ਆਪਣਾ ਗੁੱਸਾ ਵੀ ਇੱਕ ਦੂਸਰੇ ''ਤੇ ਕੱਢਦੇ ਹਨ।
1. ਕਾਰ ''ਚ ਅਕਸਰ
ਪਤੀ-ਪਤਨੀ ਦਾ ਰਿਸ਼ਤਾ ਹੀ ਕੁਝ ਅਜਿਹਾ ਹੁੰਦਾ ਹੈ, ਜਿਸ ''ਚ ਉਹ ਆਪਣਾ ਗੁੱਸਾ ਇੱਕ-ਦੂਸਰੇ ''ਤੇ ਕੱਢਦੇ ਹਨ। ਅਜਿਹਾ ਕਾਰ ''ਚ ਸਫਰ ਕਰਦੇ ਸਮੇਂ ਟ੍ਰੈਫਿਕ ਦਾ ਸਾਹਮਣਾ ਕਰਨਾ ਪੈ ਜਾਵੇ ਤਾਂ ਅਕਸਰ ਉਨ੍ਹਾਂ ਦੇ ਵਿੱਚ ਝਗੜਾ ਹੋ ਜਾਂਦਾ ਹੈ। ਇਸ ਲਈ ਟ੍ਰੈਫਿਕ ਨੂੰ ਦੇਖਕੇ ਆਪਣੇ ਗੁੱਸੇ ''ਤੇ ਕਾਬੂ ਰੱਖੋ।
2. ਸੱਸ -ਸੋਹਰੇ ਦੇ ਆਲੇ -ਦੁਆਲੇ
ਪਤੀ-ਪਤਨੀ ਦੇ ਵਿੱਚ ਅਕਸਰ ਇਸ ਗੱਲ ਨੂੰ ਲੈ ਕੇ ਝਗੜਾ ਹੁੰਦਾ ਹੈ ਕਿ ਸੁਹਰੇ ਪਰਿਵਾਰ ਵਾਲੇ ਮੈਨੂੰ ਇੱਜ਼ਤ ਨਹੀਂ ਦਿੰਦੇ। ਇਸ ਵਜ੍ਹਾਂ ਨਾਲ ਉਨ੍ਹਾਂ ਦੌਨਾਂ ਦੇ ਵਿੱਚ ਝਗੜਾ ਹੋ ਜਾਂਦਾ ਹੈ। ਇਸ ਲਈ ਆਪਣੇ ਸੋਹਰੇ ਪਰਿਵਾਰ ਵਾਲਿਆਂ ਦੇ ਸਾਹਮਣੇ ਅਜਿਹੀਆਂ ਗੱਲਾਂ ਨਾ ਕਰੋ।
3. ਗਰੁੱਪ ਡਿਨਰ
ਵੈਸੇ ਤਾਂ ਕਿਸੇ ਦੀ ਤਾਰੀਫ ਕਰਨਾ ਕੋਈ ਬੁਰੀ ਗੱਲ ਨਹੀਂ ਹੈ ਪਰ  ਆਪਣੀ ਪਤਨੀ ਦੇ ਸਾਹਮਣੇ ਕਿਸੇ ਦੂਸਰੀ ਲੜਕੀ ਦੀ ਤਾਰੀਫ ਕਰਨੇ ਨਾਲ ਵੀ ਝਗੜਾ ਹੋ ਸਕਦਾ ਹੈ। ਇਸ ਲਈ ਗਰੁੱਪ ਡਿਨਰ ''ਚ ਅਜਿਹਾ ਕੁਝ ਨਾ ਕਰੋ।
4. ਸਫਰ ਦੇ ਦੌਰਾਨ
ਆਪਸੀ ਪਿਆਰ ਚਾਹੇ ਜਿੰਨ੍ਹਾਂ ਮਰਜ਼ੀ ਹੋਵੇ ਪਰ ਕਦੇ ਨਾ ਕਦੇ ਅਜਿਹੀ ਸਥਿਤੀ ਜ਼ਰੂਰ ਆਉਂਦੀ ਹੈ, ਜਦੋਂ ਪਤੀ-ਪਤਨੀ ਸਫਰ ਕਰ ਰਹੇ ਹੋਣ ਸਫਰ ''ਤੇ ਜਾਂਦੇ ਸਮੇਂ ਔਰਤਾਂ ਅਕਸਰ ਪੈਕਿੰਗ ਨੂੰ ਅਧਿਕ ਸਮਾਂ ਲਗਾਉਂਦੀਆਂ ਹਨ, ਜਿਸ ਨਾਲ ਪਤੀ ਨੂੰ ਗੁੱਸਾ ਆ ਸਕਦਾ ਹੈ।
5.ਪਾਰਟੀ ਜਾਂ ਵਿਆਹ ਸਮਾਰੋਹ
ਅਕਸਰ ਜਦੋਂ ਔਰਤਾਂ ਕਿਸੇ ਪਾਰਟੀ ਜਾਂ ਫੰਰਸ਼ਨ ''ਚ ਜਾਂਦੀਆਂ ਹਨ, ਤਾਂ ਉਹ ਆਪਣੇ-ਆਪਣੇ ਪਤੀ ਦੀਆਂ ਬੁਰਾਈਆਂ ਕਰਨ ''ਚ ਲੱਗੀਆਂ ਰਹਿੰਦੀਆਂ ਹਨ, ਜਿਸ ਨਾਲ ਪਤੀ ਨੂੰ ਗੁੱਸਾ ਆ ਸਕਦਾ ਹੈ ਅਤੇ ਝਗੜਾ ਹੋਣਾ ਨਿਸ਼ਚਿਤ ਹੋ ਜਾਂਦਾ ਹੈ।


Related News