ਪੰਜਾਬ ਸਮੇਤ 7 ਸੂਬਿਆਂ ’ਚ ਨੀਡਲ ਫ੍ਰੀ ਕੋਰੋਨਾ ਵੈਕਸੀਨ ਦੀ ਸਪਲਾਈ ਸ਼ੁਰੂ
Thursday, Feb 03, 2022 - 11:04 AM (IST)
ਨਵੀਂ ਦਿੱਲੀ– ਕੋਰੋਨਾ ਵਾਇਰਸ ਤੋਂ ਬਚਾਅ ਲਈ ਇਕ ਹੋਰ ਵੈਕਸੀਨ ਜਾਇਕੋਵ-ਡੀ ਦੀ ਸਪਲਾਈ ਸ਼ੁਰੂ ਹੋ ਗਈ ਹੈ। ਇਹ ਵੈਕਸੀਨ ਨੀਡਲ ਫ੍ਰੀ ਹੈ ਭਾਵ ਇਸ ਨੂੰ ਲਗਵਾਉਣ ਲਈ ਕਿਸੇ ਤਰ੍ਹਾਂ ਦੀ ਸੂਈ ਲੱਗਣ ਦਾ ਦਰਦ ਸਹਿਣ ਨਹੀਂ ਕਰਨਾ ਪਵੇਗਾ। ਹਾਲਾਂਕਿ ਹੁਣ ਤੱਕ ਬਾਜ਼ਾਰ ’ਚ ਆਈਆਂ ਹੋਰ ਕੋਰੋਨਾ ਵੈਕਸੀਨ ਵਾਂਗ ਇਸ ਦੀਆਂ 2 ਨਹੀਂ ਸਗੋਂ 3 ਡੋਜ਼ ਲਗਾਈਆਂ ਜਾਣਗੀਆਂ। ਇਹ ਦੁਨੀਆ ਦੀ ਪਹਿਲੀ ਅਜਿਹੀ ਵੈਕਸੀਨ ਹੈ, ਜੋ ਡੀ. ਐੱਨ. ਏ. ਬੇਸਡ ਅਤੇ ਨੀਡਲ ਫ੍ਰੀ ਹੈ।
ਇਸ ਵੈਕਸੀਨ ਨੂੰ ਅਹਿਮਦਾਬਾਦ ਦੀ ਫਾਰਮਾ ਕੰਪਨੀ ਜਾਇਡਸ ਕੈਡਿਲਾ ਨੇ ਤਿਆਰ ਕੀਤਾ ਹੈ। ਬੁੱਧਵਾਰ ਤੋਂ ਕੰਪਨੀ ਨੇ ਇਸ ਦੀ ਸਪਲਾਈ ਕੇਂਦਰ ਸਰਕਾਰ ਨੂੰ ਸ਼ੁਰੂ ਕਰ ਦਿੱਤੀ। ਕੇਂਦਰ ਸਰਕਾਰ ਨੇ ਫਿਲਹਾਲ ਇਸ ਦੀ 1 ਕਰੋੜ ਡੋਜ਼ ਦਾ ਆਰਡਰ ਦਿੱਤਾ ਹੈ। ਇਹ ਵੈਕਸੀਨ ਉਨ੍ਹਾਂ ਲੋਕਾਂ ਨੂੰ ਲਗਾਈ ਜਾਵੇਗੀ, ਜਿਨ੍ਹਾਂ ਨੂੰ ਹੁਣ ਤੱਕ ਕਿਸੇ ਵੀ ਵੈਕਸੀਨ ਦੀ ਇਕ ਵੀ ਡੋਜ਼ ਨਹੀਂ ਲੱਗੀ ਹੈ।
ਇਹ ਵੀ ਪੜ੍ਹੋ– ਵੈਕਸੀਨ ਲਗਵਾ ਚੁੱਕੇ ਲੋਕਾਂ ਲਈ ‘ਇੰਡੀਗੋ’ ਦੀ ਸ਼ਾਨਦਾਰ ਪੇਸ਼ਕਸ਼, ਦੇ ਰਹੀ 10 ਫੀਸਦੀ ਦੀ ਛੋਟ
ਜੈੱਟ ਐਪਲੀਕੇਟਰ ਦੀ ਮਦਦ ਨਾਲ ਲੱਗੇਗੀ ਵੈਕਸੀਨ
ਦਵਾਈ ਦੀ ਡੋਜ਼ ਆਮ ਵੈਕਸੀਨ ਸਰਿੰਜ ਦੀ ਬਜਾਏ ਇਕ ਡਿਸਪੋਜ਼ੇਬਲ ਜੈੱਕ ਐਪਲੀਕੇਟਰ ਜਾਂ ਫਾਰਮਾ ਜੈੱਟ ਇੰਜੈਕਟਰ ਦੀ ਮਦਦ ਨਾਲ ਦਿੱਤੀ ਜਾਵੇਗੀ। ਵੈਕਸੀਨ ਨੂੰ ਹਾਈਪ੍ਰੈੱਸ਼ਰ ਨਾਲ ਲੋਕਾਂ ਦੀ ਸਕਿਨ ਵਿਚ ਇੰਜੈਕਟ ਕੀਤਾ ਜਾਂਦਾ ਹੈ, ਜਿਸ ਨਾਲ ਦਰਦ ਨਹੀਂ ਹੁੰਦਾ।
ਇਹ ਵੀ ਪੜ੍ਹੋ– WhatsApp ਦਾ ਵੱਡਾ ਐਕਸ਼ਨ, ਬੈਨ ਕੀਤੇ 20 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟ
ਕੰਪਨੀ ਦੇ ਵੈਕਸੀਨ ਦੀ ਸਪਲਾਈ ਕੇਂਦਰ ਸਰਕਾਰ ਦੇ ਨਾਲ ਹੀ 7 ਸੂਬਿਆਂ ਨੂੰ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਸੂਬਿਆਂ ’ਚ ਮਹਾਰਾਸ਼ਟਰ, ਤਾਮਿਲਨਾਡੂ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ, ਪੰਜਾਬ ਅਤੇ ਝਾਰਖੰਡ ਸ਼ਾਮਲ ਹਨ। ਕੰਪਨੀ ਇਸ ਨੂੰ ਛੇਤੀ ਹੀ ਖੁੱਲ੍ਹੇ ਬਾਜ਼ਾਰ ’ਚ ਮੈਡੀਕਲ ਸਟੋਰਾਂ ’ਤੇ ਵਿਕਰੀ ਲਈ ਉਤਾਰੇਗੀ। ਇਸ ਦੀ ਕੀਮਤ 265 ਰੁਪਏ ਰੱਖੀ ਗਈ ਹੈ ਜਦਕਿ 93 ਰੁਪਏ ਦਾ ਐਪਲੀਕੇਟਰ (ਇਸ ਵੈਕਸੀਨ ਨੂੰ ਲਗਾਉਣ ਵਾਲਾ ਯੰਤਰ) ਵੱਖ ਤੋਂ ਖਰੀਦਣਾ ਪਵੇਗਾ। ਇਸ ਤਰ੍ਹਾਂ ਇਸ ਦੀ ਕੁੱਲ ਕੀਮਤ 358 ਰੁਪਏ ਹੋਵੇਗੀ।
ਇਹ ਵੀ ਪੜ੍ਹੋ– ਆਨਲਾਈਨ ਖ਼ਰੀਦੀ 50,999 ਰੁਪਏ ਦੀ Apple Watch, ਡੱਬਾ ਖੋਲ੍ਹਿਆ ਤਾਂ ਉੱਡ ਗਏ ਹੋਸ਼
12 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਲਈ ਹੈ ਵੈਕਸੀਨ
ਜਾਇਕੋਵ-ਡੀ ਪਹਿਲੀ ਅਜਿਹੀ ਵੈਕਸੀਨ ਹੈ, ਜਿਸ ਨੂੰ ਡਰੱਗ ਕੰਟ੍ਰੋਲਰ ਜਨਰਲ ਆਫ ਇੰਡੀਆ ਨੇ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਗਾਉਣ ਦੀ ਮਨਜ਼ੂਰੀ ਦਿੱਤੀ ਹੈ। ਦੇਸ਼ ’ਚ 12 ਤੋਂ 18 ਸਾਲਾਂ ਤੱਕ ਦੇ ਬੱਚਿਆਂ ਲਈ ਪਹਿਲੀ ਕੋਰੋਨਾ ਰੋਕੂ ਵੈਕਸੀਨ ਦੇ ਤੌਰ ’ਤੇ ਡੀ. ਸੀ. ਜੀ. ਆਈ. ਨੇ ਅਗਸਤ 2021 ’ਚ ਇਸ ਦੇ ਐਮਰਜੈਂਸੀ ਯੂਜ਼ ਦੀ ਮਨਜ਼ੂਰੀ ਦਿੱਤੀ ਸੀ, ਬਾਅਦ ’ਚ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਨੂੰ ਵੀ ਬੱਚਿਆਂ ਲਈ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਗਈ।
28 ਦਿਨਾਂ ਦੇ ਵਕਫੇ ’ਤੇ ਲੱਗਣਗੀਆਂ 3 ਡੋਜ਼
ਤਿੰਨ ਡੋਜ਼ 28 ਦਿਨਾਂ ਦੇ ਵਕਫੇ ’ਤੇ ਲਗਾਈਆਂ ਜਾਣਗੀਆਂ ਭਾਵ ਪਹਿਲੀ ਡੋਜ਼ ਅਤੇ ਤੀਜੀ ਡੋਜ਼ ਵਿਚਾਲੇ 56 ਦਿਨਾਂ ਦਾ ਫਰਕ ਹੋਵੇਗਾ। ਇਸ ਨੂੰ 2-8 ਡਿਗਰੀ ਟੈਂਪਰੇਚਰ ’ਤੇ ਸਟੋਰ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ– ਲੱਖਾਂ ਲੋਕਾਂ ਨੂੰ ਮਿਲੇਗਾ ਆਪਣਾ ਘਰ, ਪੀ.ਐੱਮ. ਆਵਾਸ ਯੋਜਨਾ ਅਧੀਨ ਬਣਨਗੇ 80 ਲੱਖ ਸਸਤੇ ਘਰ