ਦਿੱਲੀ ਤੋਂ ਆਏ ਭਰਾ ਨੇ ਜ਼ੀਰਕਪੁਰ ਰਹਿੰਦੀ ਭੈਣ ਘਰ ਕੀਤਾ ਖ਼ੌਫਨਾਕਾ ਕਾਰਾ, ਦੇਖਣ ਵਾਲਿਆਂ ਦੀ ਕੰਬੀ ਰੂਹ

Saturday, Oct 10, 2020 - 07:57 AM (IST)

ਦਿੱਲੀ ਤੋਂ ਆਏ ਭਰਾ ਨੇ ਜ਼ੀਰਕਪੁਰ ਰਹਿੰਦੀ ਭੈਣ ਘਰ ਕੀਤਾ ਖ਼ੌਫਨਾਕਾ ਕਾਰਾ, ਦੇਖਣ ਵਾਲਿਆਂ ਦੀ ਕੰਬੀ ਰੂਹ

ਜ਼ੀਰਕਪੁਰ (ਗੁਰਪ੍ਰੀਤ) : ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇਕ ਵਿਅਕਤੀ ਨੇ ਭੈਣ ਦੇ ਘਰ 'ਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਜ਼ੀਰਕਪੁਰ ਵੀ. ਆਈ. ਪੀ. ਰੋਡ ਸਥਿਤ ਮਾਇਆ ਗਾਰਡਨ ਦੀ ਹੈ। ਮ੍ਰਿਤਕ ਦੀ ਪਛਾਣ 48 ਸਾਲਾ ਮਨੋਜ ਅਗਰਵਾਲ ਦੇ ਰੂਪ ’ਚ ਹੋਈ ਹੈ।

ਦੂਜੇ ਪਾਸੇ ਮ੍ਰਿਤਕ ਦੇ ਪਿਤਾ ਨੇ ਜਵਾਈ ’ਤੇ ਉਸ ਦੇ ਪੁੱਤਰ ਨੂੰ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਦੋਸ਼ ਲਾਇਆ ਹੈ। ਪੁਲਸ ਨੇ ਮ੍ਰਿਤਕ ਦੇ ਜੀਜੇ ਸੁਨੀਲ ਦੱਤ ਵਾਸੀ ਮਾਇਆ ਗਾਰਡਨ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਡੀ. ਐੱਸ. ਪੀ. ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਨੋਜ ਦਾ ਆਪਣੇ ਜੀਜੇ ਨਾਲ ਪੈਸਿਆਂ ਦਾ ਲੈਣ-ਦੇਣ ਚੱਲਦਾ ਸੀ, ਜਿਸ ਕਾਰਣ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ।

ਵੀਰਵਾਰ ਨੂੰ ਉਹ ਦੁਪਹਿਰ ਬਾਅਦ 4 ਵਜੇ ਦਿੱਲੀ ਤੋਂ ਭੈਣ ਜੋਤੀ ਦੇ ਘਰ ਪੈਸੇ ਲੈਣ ਲਈ ਆਇਆ ਸੀ। ਪੈਸੇ ਨਾ ਮਿਲਣ ਕਾਰਨ ਉਸ ਦੀ ਜੀਜੇ ਨਾਲ ਬਹਿਸ ਹੋ ਗਈ। ਡੀ. ਐੱਸ. ਪੀ. ਨੇ ਦੱਸਿਆ ਗੁੱਸੇ ’ਚ ਆਏ ਮਨੋਜ ਨੇ ਰਾਤ ਕਰੀਬ ਪੌਣੇ ਅੱਠ ਵਜੇ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰ ਲਈ।


author

Babita

Content Editor

Related News