ਸੁਖਬੀਰ ਬਾਦਲ ਦਾ ਜ਼ੀਰਾ 'ਚ ਜ਼ੋਰਦਾਰ ਵਿਰੋਧ, ਦਿਖਾਈਆਂ ਕਾਲੀਆਂ ਝੰਡੀਆਂ (ਤਸਵੀਰਾਂ)

Tuesday, Jan 29, 2019 - 02:32 PM (IST)

ਸੁਖਬੀਰ ਬਾਦਲ ਦਾ ਜ਼ੀਰਾ 'ਚ ਜ਼ੋਰਦਾਰ ਵਿਰੋਧ, ਦਿਖਾਈਆਂ ਕਾਲੀਆਂ ਝੰਡੀਆਂ (ਤਸਵੀਰਾਂ)

ਜ਼ੀਰਾ (ਅਕਾਲੀਆਂਵਾਲਾ, ਗੁਰਮੇਲ) - ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਵਿਧਾਨ ਸਭਾ ਹਲਕਾ ਤੇ ਜ਼ੀਰਾ ਵਿਖੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਪੁੱਜੇ ਸਨ ਪਰ ਮੀਟਿੰਗ ਤੋਂ ਪਹਿਲਾਂ ਕੁਲਬੀਰ ਸਿੰਘ ਜ਼ੀਰਾ ਨੇ ਉਨ੍ਹਾਂ ਨੂੰ ਪੰਜ ਸਵਾਲਾਂ ਦੇ ਜਵਾਬ ਅਤੇ ਡੋਪ ਟੈਸਟ ਦਾ ਚੈਲੰਜ ਪੂਰਾ ਕਰਨ ਨੂੰ ਦਿੱਤਾ ਸੀ। ਦੱਸ ਦੇਈਏ ਕਿ ਸੁਖਬੀਰ ਬਾਦਲ ਜ਼ੀਰਾ ਵਿਖੇ ਅੱਜ ਵਰਕਰਾਂ ਨਾਲ ਮੀਟਿੰਗ ਕਰਨ ਲਈ ਆਏ ਸਨ ਪਰ ਇਸ ਸਬੰਧੀ ਨਾ ਤਾਂ ਉਨ੍ਹਾਂ ਨੇ ਕੋਈ ਜਵਾਬ ਦਿੱਤਾ ਅਤੇ ਨਾ ਹੀ ਕੁਲਬੀਰ ਜ਼ੀਰਾ ਨਾਲ ਆਪਣਾ ਡੋਪ ਟੈਸਟ ਕਰਵਾਇਆ। 

PunjabKesari

ਮਿਲੀ ਜਾਣਕਾਰੀ ਮੁਤਾਬਕ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਨਾ ਸਿਰਫ ਆਪਣਾ ਸਿਹਤ ਵਿਭਾਗ ਦੀਆਂ ਪੁੱਜੀਆਂ ਟੀਮਾਂ ਤੋਂ ਡੋਪ ਟੈਸਟ ਕਰਵਾਇਆ ਸਗੋਂ ਰਿਪੋਰਟਾਂ ਮੁਤਾਬਕ ਉਹ ਨਸ਼ਾ ਮੁਕਤ ਵੀ ਪਾਏ ਗਏ। ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵੇਲੇ ਜਿੱਥੇ ਜ਼ੀਰਾ ਨੂੰ ਪਾਰਟੀ ਵਿਚੋਂ ਸਸਪੈਂਡ ਕਰ ਦਿੱਤਾ ਸੀ, ਉਥੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਨਸ਼ੇੜੀ ਤੱਕ ਕਹਿ ਦਿੱਤਾ ਸੀ।

PunjabKesari

ਇਸੇ ਕਾਰਨ ਅੱਜ ਉਨ੍ਹਾਂ ਦੀ ਆਮਦ 'ਤੇ ਉਨ੍ਹਾਂ ਨੇ ਡੋਪ ਟੈਸਟ ਕਰਵਾ ਕੇ ਆਪਣੇ ਆਪ ਨੂੰ ਨਸ਼ਾ ਮੁਕਤ ਸਾਬਤ ਕੀਤਾ। ਇੱਥੋਂ ਤੱਕ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਜ਼ੀਰਾ ਦੇ ਕਾਂਗਰਸੀ ਵਰਕਰਾਂ ਨੇ ਸੁਖਬੀਰ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਨਾਅਰੇਬਾਜ਼ੀ ਕੀਤੀ ਪਰ ਪੁਲਸ ਵਲੋਂ ਸਖਤ ਸੁਰੱਖਿਆ ਪ੍ਰਬੰਧ ਹੋਣ ਕਾਰਨ ਦੋਵਾਂ ਪਾਰਟੀਆਂ ਦੇ ਵਰਕਰਾਂ ਨੂੰ ਇਕ ਦੂਜੇ ਦੇ ਦਰਸ਼ਨ ਤੱਕ ਨਹੀਂ ਕਰਨ ਦਿੱਤੇ ਅਤੇ ਸਥਿਤੀ ਕਾਬੂ 'ਚ ਰਹੀ ।


author

rajwinder kaur

Content Editor

Related News