ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਸਕੇ ਭੈਣ ਭਰਾ ਦੀ ਹੋਈ ਦਰਦਨਾਕ ਮੌਤ

Thursday, Nov 26, 2020 - 06:49 PM (IST)

ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਸਕੇ ਭੈਣ ਭਰਾ ਦੀ ਹੋਈ ਦਰਦਨਾਕ ਮੌਤ

ਜ਼ੀਰਾ (ਅਕਾਲੀਆਂਵਾਲਾ, ਗੁਰਮੇਲ ਸੇਖਵਾਂ): ਜ਼ੀਰਾ-ਫ਼ਿਰੋਜ਼ਪੁਰ ਰੋਡ ਤੇ ਸਥਿਤ ਪਿੰਡ ਚੂਚਕਵਿੰਡ ਦੇ ਕੋਲ ਫਿਰੋਜ਼ਪੁਰ ਵਲੋਂ ਆ ਰਹੇ ਇਕ ਤੇਜ਼ ਰਫਤਾਰ ਟਰਾਲੇ ਹੇਠ ਆ ਕੇ ਜ਼ੀਰਾ ਵਲੋਂ ਜਾ ਰਹੇ ਇਕ ਐਕਟਿਵਾ ਤੇ ਭੈਣ ਭਰਾ ਘਟਨਾ ਸਥਾਨ ਤੇ ਹੀ ਦਰਦਨਾਕ ਮੌਤ ਹੋ ਗਈ।

ਇਹ ਵੀ ਪੜ੍ਹੋ:  ਜੰਤਰ-ਮੰਤਰ ਧਰਨਾ ਦੇਣ ਪਹੁੰਚੇ ਪਰਮਿੰਦਰ ਢੀਂਡਸਾ ਤੇ ਸੁਖਪਾਲ ਖਹਿਰਾ ਲਏ ਹਿਰਾਸਤ 'ਚ

ਸਿਵਲ ਹਸਪਤਾਲ ਜ਼ੀਰਾ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਆਕਾਸ਼ਦੀਪ ਸਿੰਘ (21) ਪੁੱਤਰ ਜੱਜਪਾਲ ਵਾਸੀ ਬਸਤੀ ਪੂਰਨ ਸਿੰਘ ਜੀਰਾ ਅਤੇ ਉਸ ਦੀ ਭੈਣ ਪ੍ਰਭਜੋਤ ਕੌਰ (24) ਉਰਫ ਪੂਜਾ ਕਿਸੇ ਕੰਮ ਦੇ ਸਿਲਸਿਲੇ ਵਿਚ ਅੱਜ ਸਵੇਰੇ ਕਰੀਬ ਨੌਂ ਵਜੇ ਐਕਟਿਵਾ ਤੇ ਜ਼ੀਰਾ ਤੋਂ ਫਿਰੋਜ਼ਪੁਰ ਜਾ ਰਹੇ ਸਨ ਕੇ ਰਸਤੇ 'ਚ ਚੂਚਕਪਿੰਡ ਦੇ ਕੋਲ ਫ਼ਿਰੋਜ਼ਪੁਰ ਵੱਲੋਂ ਆ ਰਹੇ ਤੇਜ਼ ਰਫ਼ਤਾਰ ਟਰਾਲੇ ਨੇ ਉਨ੍ਹਾਂ ਨੂੰ ਸਿੱਧੀ ਟੱਕਰ ਮਾਰੀ ਜਿਸ ਕਾਰਨ ਦੋਵਾਂ ਭੈਣ ਭਰਾਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ । ਮ੍ਰਿਤਕ ਆਕਾਸ਼ਦੀਪ ਸਿੰਘ ਅਤੇ ਪ੍ਰਭਜੋਤ ਕੌਰ ਉਰਫ ਪੂਜਾ ਦੀਆਂ ਲਾਸ਼ਾਂ ਜ਼ੀਰਾ ਪੁਲਸ ਨੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਦੁਬਈ 'ਚ ਫ਼ੌਤ ਹੋਏ ਜਗਦੀਸ਼ ਦੀ ਮ੍ਰਿਤਕ ਦੇਹ ਪੁੱਜੀ ਪਿੰਡ, ਦੇਖ ਪਰਿਵਾਰ ਦਾ ਨਿਕਲਿਆ ਤ੍ਰਾਹ


author

Shyna

Content Editor

Related News