ਹੈਲਪਿੰਗ ਹੈਂਡਜ਼ ਸੰਸਥਾ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਲਈ ਪੁੱਜੀ
Thursday, Aug 22, 2019 - 11:19 AM (IST)
ਮੱਖੂ (ਅਕਾਲੀਆਂਵਾਲਾ) - ਮੱਖੂ ਇਲਾਕੇ ਦੇ ਪਿੰਡਾਂ ਦੇ ਲੋਕ ਜਿਹੜੇ ਹੜ੍ਹ ਕਾਰਨ ਪਾਣੀ 'ਚ ਘਿਰੇ ਹੋਏ ਹਨ, ਉਨ੍ਹਾਂ ਨੂੰ ਰਾਹਤ ਸਮੱਗਰੀ ਦੇਣ, ਉਨ੍ਹਾਂ ਦਾ ਸਾਮਾਨ ਇਧਰ-ਉਧਰ ਕਰਨ ਤੇ ਹੋਰ ਸਹਾਇਤਾ ਦੇਣ ਲਈ ਸਮਾਜ ਸੇਵੀ ਸੰਸਥਾ ਹੈਲਪਿੰਗ ਹੈਂਡਸ ਦੀ ਟੀਮ ਵਿਸ਼ੇਸ਼ ਤੌਰ 'ਤੇ ਜ਼ੀਰਾ ਪੁੱਜੀ। ਇਸ ਮੌਕੇ ਇਸ ਟੀਮ ਦੀ ਅਗਵਾਈ ਕਿਸਾਨ ਸੈੱਲ ਦੇ ਸੈਕਟਰੀ ਸਾਬਕਾ ਸਰਪੰਚ ਹਰਭਜਨ ਸਿੰਘ ਸਭਰਾ ਨੇ ਕੀਤੀ, ਜਿਨ੍ਹਾਂ ਨੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ 'ਚ ਸੋਸਾਇਟੀ ਦਾ ਸਹਿਯੋਗ ਕੀਤਾ। ਇਸ ਮੌਕੇ ਪ੍ਰਧਾਨ ਹਰਪ੍ਰੀਤ ਸਿੰਘ ਬਬਲੂ, ਅੰਕੁਸ਼ ਅਰੋੜਾ ਮੀਤ ਪ੍ਰਧਾਨ, ਪਵਨ ਕੁਮਾਰ, ਵਰਿੰਦਰਪਾਲ ਸਿੰਘ, ਨਵਦੀਪ ਸਿੰਘ ਕਰੀਰ ਵਕੀਲ, ਜਰਨਲ ਸੈਕਟਰੀ ਹਰਦੀਪ ਸਿੰਘ ਦੀਪ, ਗੁਰਵਿੰਦਰ ਸਿੰਘ, ਮਨਦੀਪ ਸਿੰਘ ਖਾਲਸਾ, ਅਮਨ ਗਰੋਵਰ, ਆਸ਼ੂ ਸੱਚਦੇਵਾ, ਇੰਦਰਜੀਤ ਸਿੰਘ ਖ਼ਾਲਸਾ ਵੀ ਹਾਜ਼ਰ ਸਨ। ਇਸ ਮੌਕੇ ਵਕੀਲ ਨਵਦੀਪ ਸਿੰਘ ਕਰੀਰ ਨੇ ਆਖਿਆ ਕਿ ਸੋਸਾਇਟੀ ਵੱਲੋਂ ਇਸ ਮੌਕੇ ਮੁੱਢਲੀ ਸਹਾਇਤਾ ਦੇ ਲਈ ਮੈਡੀਸਨ ਵੀ ਪਰਿਵਾਰਾਂ ਨੂੰ ਭੇਟ ਕੀਤੀ ਗਈ। ਇਸ ਮੌਕੇ ਸਰਪੰਚ ਮੇਹਰ ਸਿੰਘ ਬਾਹਰਵਾਲੀ, ਸਰਪੰਚ ਜਸਵੰਤ ਸਿੰਘ ਤਲਵੰਡੀ ਨੇਪਾਲਾਂ ਆਗੂ ਹਾਜ਼ਰ ਸਨ।