ਪੰਜਾਬ 'ਚ 'ਆਪ' ਦੇ ਜਿੱਤਦੇ ਹੀ ਟਵਿਟਰ 'ਤੇ ਟਰੈਂਡ ਕਰਨ ਲੱਗੇ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ, ਜਾਣੋ ਕਾਰਨ
Friday, Mar 11, 2022 - 01:29 PM (IST)
ਇੰਟਰਨੈਸ਼ਨਲ ਡੈਸਕ : ਪੰਜਾਬ 'ਚ ਆਮ ਆਦਮੀ ਪਾਰਟੀ (ਆਪ) ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਵੀਰਵਾਰ ਨੂੰ ਹੋਈ ਵੋਟਾਂ ਦੀ ਗਿਣਤੀ 'ਚ 'ਆਪ' ਨੇ ਵਿਧਾਨ ਸਭਾ ਦੀਆਂ 117 ਸੀਟਾਂ 'ਚੋਂ 92 'ਤੇ ਜਿੱਤ ਹਾਸਲ ਕੀਤੀ ਅਤੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਨੂੰ ਬਹੁਤ ਪਿੱਛੇ ਛੱਡ ਦਿੱਤਾ। ਇਨ੍ਹਾਂ ਚੋਣਾਂ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਦਿੱਗਜ ਆਗੂ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗੇ ਵੱਡੇ ਆਗੂਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਨੇਪਾਲ ਦੀ ਟਰਾਂਸਜੈਂਡਰ ਕਾਰਕੁਨ ਨੂੰ ਮਿਲੇਗਾ 'ਇੰਟਰਨੈਸ਼ਨਲ ਵੂਮੈਨ ਆਫ ਕਰੇਜ' ਪੁਰਸਕਾਰ
'ਆਪ' ਦੀ ਜਿੱਤ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਟਰੈਂਡ ਕਰਨ ਲੱਗ ਗਏ ਹਨ। ਦਰਅਸਲ ਯੂਜ਼ਰਸ ਨੇ 'ਆਪ' ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਦੀ ਤੁਲਨਾ ਵੋਲੋਦੀਮੀਰ ਜ਼ੇਲੇਂਸਕੀ ਨਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਦਰਅਸਲ ਵੋਲੋਦੀਮੀਰ ਜ਼ੇਲੇਂਸਕੀ ਵੀ ਕਦੇ ਭਗਵੰਤ ਮਾਨ ਵਾਂਗ ਕਾਮੇਡੀਅਨ ਹੁੰਦੇ ਸਨ।
ਜ਼ੇਲੇਂਸਕੀ ਯੂਕ੍ਰੇਨ ਦੇ ਮਸ਼ਹੂਰ ਕਾਮੇਡੀ ਸ਼ੋਅ ਕੇ.ਵੀ.ਐੱਨ. ਵਿਚ ਪਰਫਾਰਮੈਂਸ ਦਿੰਦੇ ਸਨ। ਉਹ 2003 ਤੱਕ ਸ਼ੋਅ ਵਿਚ ਰਹੇ। ਭਗਵੰਤ ਮਾਨ ਵੀ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਨੈਸ਼ਨਲ ਟੈਲੀਵਿਜ਼ਨ ਸਮੇਤ ਕਈ ਪੰਜਾਬੀ ਕਾਮੇਡੀ ਸ਼ੋਅਜ਼ ਵਿਚ ਕੰਮ ਕਰ ਚੁੱਕੇ ਹਨ। ਉਨ੍ਹਾਂ ਦਾ ਸ਼ੋਅ ਜੁਗਨੂੰ ਮਸਤ ਮਸਤ ਬਹੁਤ ਮਸ਼ਹੂਰ ਹੋਇਆ ਸੀ। ਇਸ ਤੋਂ ਇਲਾਵਾ ਮਾਨ ਨੇ ਕਈ ਕਾਮੇਡੀ ਫਿਲਮਾਂ ਵਿਚ ਵੀ ਕੰਮ ਕੀਤਾ ਹੈ।
ਇਹ ਵੀ ਪੜ੍ਹੋ: ਅਮਰੀਕਾ ਨੇ ਯੂਕ੍ਰੇਨ ਨੂੰ 13.6 ਅਤੇ IMF ਨੇ 1.4 ਅਰਬ ਡਾਲਰ ਦੀ ਮਦਦ ਨੂੰ ਦਿੱਤੀ ਮਨਜ਼ੂਰੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।