ਗੁਰਦਾਸਪੁਰ ਤੋਂ ਚੋਣ ਲੜਣ ਬਾਰੇ ਯੁਵਰਾਜ ਸਿੰਘ ਦਾ ਪਹਿਲਾ ਬਿਆਨ ਆਇਆ ਸਾਹਮਣੇ, ਟਵੀਟ ਕਰ ਕਹੀ ਇਹ ਗੱਲ

Friday, Mar 01, 2024 - 11:08 PM (IST)

ਗੁਰਦਾਸਪੁਰ ਤੋਂ ਚੋਣ ਲੜਣ ਬਾਰੇ ਯੁਵਰਾਜ ਸਿੰਘ ਦਾ ਪਹਿਲਾ ਬਿਆਨ ਆਇਆ ਸਾਹਮਣੇ, ਟਵੀਟ ਕਰ ਕਹੀ ਇਹ ਗੱਲ

ਜਲੰਧਰ (ਵੈੱਬ ਡੈਸਕ): ਜਿਉਂ-ਜਿਉਂ ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ, ਸਿਆਸਤ ਵਿਚ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਤੇ ਅਫ਼ਵਾਹਾਂ ਦਾ ਦੌਰ ਵੀ ਭੱਖਦਾ ਜਾ ਰਿਹਾ ਹੈ। ਬੀਤੇ ਕਈ ਦਿਨਾਂ ਤੋਂ ਕਈ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਇਸ ਵਾਰ ਗੁਰਦਾਸਪੁਰ ਤੋਂ ਚੋਣ ਲੜ ਸਕਦੇ ਹਨ। ਖ਼ਬਰਾਂ ਸਨ ਕਿ ਭਾਰਤੀ ਜਨਤਾ ਪਾਰਟੀ ਇਸ ਵਾਰ ਸੰਨੀ ਦਿਓਲ ਦੀ ਜਗ੍ਹਾ ਯੁਵਰਾਜ ਸਿੰਘ ਨੂੰ ਗੁਰਦਾਸਪੁਰ ਹਲਕੇ ਤੋਂ ਚੋਣ ਮੈਦਾਨ 'ਚ ਉਤਾਰਨ ਦੀ ਤਿਆਰੀ 'ਚ ਹੈ। ਇਸ ਬਾਰੇ ਯੁਵਰਾਜ ਸਿੰਘ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ - ਨੌਜਵਾਨ ਕਿਸਾਨ 'ਤੇ ਕਹਿਰ ਬਣ ਡਿੱਗੀ ਅਸਮਾਨੀ ਬਿਜਲੀ, ਫ਼ਸਲ ਨੂੰ ਬਾਰਿਸ਼ ਤੋਂ ਬਚਾਉਂਦਿਆਂ ਹੋਈ ਦਰਦਨਾਕ ਮੌਤ

ਯੁਵਰਾਜ ਸਿੰਘ ਨੇ ਇਨ੍ਹਾਂ ਖ਼ਬਰਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਉਹ ਆਪਣੇ ਤੌਰ 'ਤੇ ਲੋਕਾਂ ਦੀ ਮਦਦ ਕਰਨਾ ਜਾਰੀ ਰੱਖਣਗੇ। ਯੁਵਰਾਜ ਸਿੰਘ ਨੇ ਟਵੀਟ ਕੀਤਾ,"ਮੀਡੀਆ ਰਿਪੋਰਟਾਂ ਦੇ ਉਲਟ, ਮੈਂ ਗੁਰਦਾਸਪੁਰ ਤੋਂ ਚੋਣ ਨਹੀਂ ਲੜ ਰਿਹਾ। ਮੇਰਾ ਜਨੂੰਨ ਵੱਖ-ਵੱਖ ਸਮਰੱਥਾਵਾਂ ਵਿਚ ਲੋਕਾਂ ਦੀ ਮਦਦ ਕਰਨਾ ਹੈ ਅਤੇ ਮੈਂ ਆਪਣੀ ਫਾਊਂਡੇਸ਼ਨ YOUWECAN ਰਾਹੀਂ ਅਜਿਹਾ ਕਰਨਾ ਜਾਰੀ ਰੱਖਾਂਗਾ। ਆਓ ਆਪਣੀ ਸਭ ਤੋਂ ਵਧੀਆ ਕਾਬਲੀਅਤ ਨਾਲ ਮਿਲ ਕੇ ਬਦਲਾਅ ਲਿਆਉਣਾ ਜਾਰੀ ਰੱਖੀਏ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News