ਨੌਜਵਾਨ ਨੇ ਫੇਸਬੁੱਕ ''ਤੇ ਸਜਾਈ ਹਥਿਆਰਾਂ ਦੀ ਮੰਡੀ, ਲੋਕਾਂ ਨੂੰ ਖ਼ਰੀਦਣ ਦਾ ਦਿੱਤਾ ਸੱਦਾ

Wednesday, Feb 01, 2023 - 11:34 AM (IST)

ਨੌਜਵਾਨ ਨੇ ਫੇਸਬੁੱਕ ''ਤੇ ਸਜਾਈ ਹਥਿਆਰਾਂ ਦੀ ਮੰਡੀ, ਲੋਕਾਂ ਨੂੰ ਖ਼ਰੀਦਣ ਦਾ ਦਿੱਤਾ ਸੱਦਾ

ਜ਼ੀਰਕਪੁਰ (ਮੇਸ਼ੀ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ 'ਚ ਅਮਨ-ਕਾਨੂੰਨ ਨੂੰ ਬਹਾਲ ਰੱਖਣ ਲਈ ਪੁਲਸ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਹੋਏ ਹਨ। ਇਸ ਤਹਿਤ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਵਲੋਂ ਜ਼ੁਰਮ ਨੂੰ ਰੋਕਣ ਲਈ ਪੁਲਸ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗਾਂ ਤਹਿਤ ਸੂਬਾ ਪੱਧਰ ’ਤੇ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਗੈਂਗਸਟਰਾਂ ਨੂੰ ਕਾਬੂ ਕਰਨ ਲਈ ਪੁਲਸ ਦਿਨ-ਰਾਤ ਇਕ ਕਰ ਰਹੀ ਹੈ ਪਰ ਦੂਜੇ ਪਾਸੇ ਸਮਾਜ ਵਿਰੋਧੀ ਅਨਸਰ ਪੰਜਾਬ ਸਮੇਤ ਚੰਡੀਗੜ੍ਹ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਅਜਿਹਾ ਕੁੱਝ ਉਸ ਸਮੇਂ ਵੇਖਣ ਨੂੰ ਮਿਲਿਆ, ਜਦੋਂ ਦੀਪਕ ਕੁਮਾਰ ਨਾਂ ਦੇ ਵਿਅਕਤੀ ਨੇ ਸ਼ਰੇਆਮ ਫੇਸਬੁੱਕ ਦੇ ਚੰਡੀਗੜ੍ਹ-ਮੋਹਾਲੀ-ਜ਼ੀਰਕਪੁਰ ਜੌਬ ਵਾਕੰਸੀ ਪੇਜ ’ਤੇ ਵੱਖ-ਵੱਖ ਤਰ੍ਹਾਂ ਦੇ ਰਿਵਾਲਵਰ, ਪਿਸਤੌਲਾਂ, ਕਾਰਤੂਸਾਂ ਅਤੇ ਮੈਗਜ਼ੀਨਾ ਦੀਆਂ ਕਈ ਫੋਟੋਆਂ ਪਾ ਕੇ ਸਮਾਨ ਖ਼ਰੀਦਣ ਦਾ ਸੱਦਾ ਦਿੱਤਾ।

ਉਸ ਨੇ ਫੇਸਬੁੱਕ ਪੇਜ ’ਤੇ ਪੋਸਟ 'ਚ ਆਪਣੇ ਮੋਬਾਇਲ ਨੰਬਰ ਸਮੇਤ ਗਾਹਕਾਂ ਲਈ ਸੰਦੇਸ਼ ਤੱਕ ਲਿਖਿਆ ਹੋਇਆ ਸੀ। ਇਸ ਤੋਂ ਇਲਾਵਾ ਉਹ ਦਿੱਤੇ ਗਏ ਨੰਬਰ ’ਤੇ ਕਾਲ ਕਰ ਕੇ ਹਥਿਆਰ ਖ਼ਰੀਦਣ ਲਈ ਆਪਣੇ ਗਾਹਕਾਂ ਨੂੰ ਸੱਦਾ ਦੇ ਰਿਹਾ ਸੀ। ਇਸ ਤੋਂ ਲੱਗ ਰਿਹਾ ਸੀ ਕਿ ਉਸ ਨੂੰ ਪੁਲਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਹੈ। ਜਦੋਂ ਇਸ ਗੰਭੀਰ ਮਾਮਲੇ ਵੱਲ ਜ਼ੀਰਕਪੁਰ ਦੇ ਡੀ. ਐੱਸ. ਪੀ. ਵਿਕਰਮ ਸਿੰਘ ਬਰਾੜ ਦਾ ਧਿਆਨ ਦਿਵਾਇਆ ਤਾਂ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਲਦੀ ਪੜਤਾਲ ਕਰਵਾਈ ਜਾਵੇਗੀ।
 


author

Babita

Content Editor

Related News