ਧਮਕੀਆਂ ਮਿਲਣ ਕਾਰਨ ਵਿਅਕਤੀ ਵਲੋਂ ਖ਼ੁਦਕੁਸ਼ੀ, ਕਹਿ ਰਿਹਾ ਸੀ-''ਬਾਪੂ ਮੈਨੂੰ ਮਰਨਾ ਹੀ ਪਵੇਗਾ''

08/01/2020 6:18:38 PM

ਸ਼ੇਰਪੁਰ (ਅਨੀਸ਼): ਪਿੰਡ ਮਾਹਮਦਪੁਰ ਵਿਖੇ ਬੀਤੀ ਰਾਤ ਇਕ ਨੌਜਵਾਨ ਵੱਲੋਂ ਪਿੰਡ ਵਿਚ ਬਣੇ ਮੋਬਾਇਲ ਟਾਵਰ ਤੋਂ ਛਾਲ ਮਾਰਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਸ਼ੇਰਪੁਰ ਵਿਖੇ ਨੌਜਵਾਨ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਤੇ ਪਿੰਡ ਦੇ 2 ਸਾਬਕਾ ਸਰਪੰਚਾਂ ਸਮੇਤ 7 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਵੱਡਾ ਖੁਲਾਸਾ, ਪਰਿਵਾਰ ਦਾ ਨਾਜਾਇਜ਼ ਮਾਈਨਿੰਗ ਦਾ ਧੰਦਾ ਹੀ ਬਣਿਆ ਬੱਚਿਆਂ ਦੀ ਮੌਤ ਦਾ ਕਾਰਨ

ਮ੍ਰਿਤਕ ਬਲਵੀਰ ਸਿੰਘ ਬੀਰਾ (35) ਸਾਲ ਦੇ ਪਿਤਾ ਬਲਵਿੰਦਰ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਲੋਂ ਥਾਣਾ ਸ਼ੇਰਪੁਰ ਵਿਖੇ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਗੁਰਮੀਤ ਸਿੰਘ ਸਾਬਕਾ ਸਰਪੰਚ ਪੁੱਤਰ ਸਰਬਨ ਸਿੰਘ, ਨਿਰਭੈ ਸਿੰਘ ਪੁੱਤਰ ਗੁਰਦੇਵ ਸਿੰਘ, ਗੁਰਮੀਤ ਸਿੰਘ ਸਾਬਕਾ ਸਰਪੰਚ ਪੁੱਤਰ ਛੋਟਾ ਸਿੰਘ , ਗੋਬਿੰਦ ਸਿੰਘ ਪੁੱਤਰ ਸਾਧੂ ਸਿੰਘ, ਬਲਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ, ਭਰਭੂਰ ਸਿੰਘ ਉਰਫ ਤਿੱਖਾ ਪੁੱਤਰ ਸਮਸੇਰ ਸਿੰਘ ਅਤੇ ਸੁੱਖਾ ਸਿੰਘ ਪੁੱਤਰ ਕਾਕਾ ਸਿੰਘ ਸਾਰੇ ਵਾਸੀ ਮਾਹਮਦਪੁਰ ਉਦੇ ਪੁੱਤਰ ਨੂੰ ਡਰਾਉਂਦੇ ਧਮਕਾਉਂਦੇ ਸਨ ਅਤੇ ਕਹਿੰਦੇ ਸਨ ਕਿ ਤੇਰੇ ਭਰਾ ਜਰਨੈਲ ਸਿੰਘ ਜੈਲਾ ਤੇ ਪਹਿਲਾ ਪਰਚਾ ਹੋਇਆ ਹੈ ਹੁਣ ਅਸੀਂ ਤੇਰੇ ਤੇ ਵੀ ਮਕੁੱਦਮਾ ਦਰਜ ਕਰਵਾਂਵਾਗੇ। ਉਕਤ ਵਿਅਕਤੀਆਂ ਵੱਲੋਂ ਕਈ ਵਾਰ ਧਮਕੀਆਂ ਦਿੱਤੀਆਂ , ਜਿਸ ਤੇ ਕੱਲ੍ਹ ਮੇਰੇ ਮੁੰਡੇ ਬਲਵੀਰ ਸਿੰਘ ਨੇ ਸ਼ਾਮ ਸਮੇਂ ਦੱਸਿਆ ਕਿ ਬਾਪੂ ਮੈਨੂੰ ਮਰਨਾ ਹੀ ਪਵੇਗਾ , ਉਕਤ ਵਿਅਕਤੀ ਮੇਰਾ ਖਹਿੜਾ ਨਹੀਂ ਛੱਡਦੇ, ਜਿਸਤੇ ਰਾਤ ਨੂੰ ਮੇਰੇ ਮੁੰਡੇ ਨੇ ਬਧੇਸਾ ਰੋਡ ਉਪਰ ਬਣੇ ਮੋਬਾਇਲ ਟਾਵਰ ਉਪਰ ਚੜਕੇ ਛਾਲ ਮਾਰਕੇ ਖੁਦਕੁਸ਼ੀ ਕਰ ਲਈ। ਥਾਣਾ ਸ਼ੇਰਪੁਰ ਦੇ ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿੰਡ ਮਾਹਮਦਪੁਰ ਵਿਚ ਧੜੇਬੰਦੀ ਦੇ ਚੱਲਦਿਆਂ ਪਹਿਲਾ ਵੀ ਸਾਬਕਾ ਸਰਪੰਚ ਸਮੇਤ ਕਈ ਹੋਰ ਵਿਅਕਤੀਆਂ ਦੇ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਹੋ ਚੁੱਕਿਆ ਹੈ।

ਇਹ ਵੀ ਪੜ੍ਹੋ: ਕੋਰੋਨਾ ਨਾਲ ਗੁਰਾਇਆ ਦੇ ਬਲਵਿੰਦਰ ਸਿੰਘ ਦੀ ਮੌਤ, ਧੀ ਨੇ ਸਸਕਾਰ ਕਰ ਨਿਭਾਇਆ ਪੁੱਤਾਂ ਵਾਲਾ ਫਰਜ਼


Shyna

Content Editor

Related News