ਬਠਿੰਡਾ ਕੇਂਦਰੀ ਜੇਲ 'ਚ 22 ਸਾਲਾ ਨੌਜਵਾਨ ਨੇ ਲਿਆ ਫਾਹਾ
Saturday, Mar 31, 2018 - 09:03 AM (IST)
ਬਠਿੰਡਾ (ਬਲਵਿੰਦਰ) : ਕੇਂਦਰੀ ਜੇਲ ਬਠਿੰਡਾ 'ਚ 22 ਸਾਲਾ ਨੌਜਵਾਨ ਨੇ ਜੇਲ ਅੰਦਰ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ 22 ਸਾਲਾ ਅੰਮ੍ਰਿਤਪਾਲ ਸਿੰਘ ਪਿੰਡ ਰਾਏ ਖਾਣਾ ਜਬਰ-ਜ਼ਨਾਹ ਦੇ ਮਾਮਲੇ 'ਚ 20 ਸਾਲਾਂ ਦੀ ਸਜ਼ਾ ਕੱਟ ਰਿਹਾ ਸੀ। ਅਚਾਨਕ ਉਸ ਨੇ ਖੁਦਕੁਸ਼ੀ ਕਰ ਲਈ। ਥਾਣਾ ਨਥਾਣਾ ਦੇ ਮੁਖੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਜੇਲ 'ਚ ਇਹ ਘਟਨਾ ਹੋਣ ਨਾਲ ਜੇਲ ਅਧਿਕਾਰੀ ਵੀ ਫਸ ਸਕਦੇ ਹਨ।
