ਲੁਧਿਆਣਾ ''ਚ ਪੈਸਿਆਂ ਪਿੱਛੇ ਕਿਰਪਾਨ ਨਾਲ ਵੱਢਿਆ ਨੌਜਵਾਨ

Thursday, Jul 26, 2018 - 02:03 PM (IST)

ਲੁਧਿਆਣਾ ''ਚ ਪੈਸਿਆਂ ਪਿੱਛੇ ਕਿਰਪਾਨ ਨਾਲ ਵੱਢਿਆ ਨੌਜਵਾਨ

ਹਠੂਰ (ਭੱਟੀ) : ਕਸਬਾ ਹਠੂਰ ਦੇ ਪਿੰਡ ਚੀਮਾ ਵਿਖੇ ਇਕ ਨੌਜਵਾਨ ਦਾ ਸਿਰਫ ਇਕ ਹਜ਼ਾਰ ਰੁਪਇਆਂ ਦੇ ਲੈਣ-ਦੇਣ ਪਿਛੇ ਕਤਲ ਕਰ ਦੇਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਅਵਤਾਰ ਸਿੰਘ ਪੱਪੂ ਦੋ ਢਾਈ ਮਹੀਨੇ ਪਹਿਲਾਂ ਇਟਲੀ ਤੋਂ ਆਇਆ ਸੀ, ਪਿੰਡ ਦੀ ਔਰਤ ਸੁਖਵਿੰਦਰ ਕੌਰ ਨਾਲ ਸਿਰਫ ਹਜ਼ਾਰ ਕੁ ਰਪਇਆਂ ਦੇ ਲੈਣ-ਦੇਣ ਪਿਛੇ ਕੋਈ ਝਗੜਾ ਹੋਇਆ ਸੀ। ਅਵਤਾਰ ਸਿੰਘ ਦੀ ਪਤਨੀ ਜਸਪਾਲ ਕੌਰ ਨੇ ਦੱਸਿਆ ਕਿ ਅੱਜ ਪਿੰਡ ਦੀ ਔਰਤ ਸੁਖਵਿੰਦਰ ਕੌਰ, ਉਸ ਦਾ ਪਤੀ ਕਰਮਜੀਤ ਸਿੰਘ ਤੇ ਉਸ ਦਾ ਪੁੱਤਰ ਅੰਮ੍ਰਿਤਪਾਲ ਸਿੰਘ ਪੈਸਿਆਂ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਦੇ ਘਰ ਆ ਕੇ ਝਗੜਣ ਲੱਗ ਪਏ ਅਤੇ ਲੈਣ-ਦੇਣ ਦੇ ਸੱਚ-ਝੂਠ ਸੰਬੰਧੀ  ਗੁਰਦੁਆਰੇ ਜਾਣ ਲਈ ਕਿਹਾ।
ਅਵਤਾਰ ਸਿੰਘ ਗੁਰਦੁਆਰੇ ਜਾਣ ਲਈ ਸਿਰ 'ਤੇ ਦੁਪੱਟਾ ਬੰਨਣ ਲੱਗਾ ਤਾਂ ਸੁਖਵਿੰਦਰ ਕੌਰ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਵਾਰ ਕਰ ਦਿੱਤਾ ਅਤੇ ਉਸ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਨੇ ਕਿਰਪਾਨ ਨਾਲ ਗਲੇ ਤੇ ਢਿੱਡ 'ਤੇ ਵਾਰ ਕਰਕੇ ਅਵਤਾਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂ ਇਸ ਘਟਨਾ ਦੀ ਭਿਣਕ ਪੁਲਸ ਪ੍ਰਸ਼ਾਸਨ ਨੂੰ ਪਈ ਤਾਂ ਐੱਸ.ਪੀ (ਡੀ) ਰੁਪਿੰਦਰ ਕੁਮਾਰ ਭਾਰਦਵਾਜ, ਡੀ. ਐੱਸ. ਪੀ ਗੁਰਮੀਤ ਸਿੰਘ ਅਤੇ ਐੱਸ.ਐੱਚ. ਓ ਜਸਪਾਲ ਸਿੰਘ ਥਾਣਾ ਹਠੂਰ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਐੱਸ.ਐੱਚ.ਓ ਜਸਪਾਲ ਸਿੰਘ ਨੇ ਕਿਹਾ ਕਿ ਅਵਤਾਰ ਸਿੰਘ ਪੱਪੂ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।


Related News