ਚੰਡੀਗੜ੍ਹ ''ਚ ਵੱਡੀ ਵਾਰਦਾਤ, ਛਾਤੀ ''ਚ ਚਾਕੂ ਮਾਰ ਨੌਜਵਾਨ ਦਾ ਕੀਤਾ ਕਤਲ

Tuesday, Aug 25, 2020 - 08:19 AM (IST)

ਚੰਡੀਗੜ੍ਹ ''ਚ ਵੱਡੀ ਵਾਰਦਾਤ, ਛਾਤੀ ''ਚ ਚਾਕੂ ਮਾਰ ਨੌਜਵਾਨ ਦਾ ਕੀਤਾ ਕਤਲ

ਚੰਡੀਗੜ੍ਹ (ਸੰਦੀਪ) : ਰੰਜਿਸ਼ ਕਾਰਣ ਕਾਲੋਨੀ ਨੰਬਰ-4 ਦੇ 4 ਨੌਜਵਾਨਾਂ ਨੇ ਮਲੋਆ ਵਾਸੀ ਸੰਦੀਪ (19) ਦੀ ਛਾਤੀ 'ਚ ਚਾਕੂ ਨਾਲ ਕਈ ਵਾਰ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ। ਵਾਰਦਾਤ ਐਤਵਾਰ ਦੇਰ ਰਾਤ ਦੀ ਹੈ। ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਇਸ ਮਾਮਲੇ ਸਬੰਧੀ ਦੋ ਮੁਲਜ਼ਮਾਂ ਆਕਾਸ਼ ਅਤੇ ਵਿਕਾਸ ਨੂੰ ਕਾਬੂ ਕਰ ਕੇ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਦੋਵਾਂ ਨੂੰ ਕਾਨੂੰਨੀ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ, ਜਦੋਂ ਕਿ ਇਸ ਕੇਸ 'ਚ ਪੁਲਸ ਨੂੰ ਅਜੇ 2 ਹੋਰ ਮੁਲਜ਼ਮਾਂ ਦੀ ਭਾਲ ਹੈ। ਪੁਲਸ ਛਾਪੇਮਾਰੀ ਕਰ ਰਹੀ ਹੈ, ਉੱਥੇ ਹੀ, ਪੁਲਸ ਨੇ ਵਾਰਦਾਤ 'ਚ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ।
ਦਵਾਈ ਲੈਣ ਆਇਆ ਸੀ ਕਾਲੋਨੀ ਨੰਬਰ-4
ਸੰਦੀਪ ਅਤੇ ਕੇਸ 'ਚ ਇਕ ਫਰਾਰ ਮੁਲਜ਼ਮ ਵਿਚਕਾਰ ਕਾਫ਼ੀ ਸਮੇਂ ਤੋਂ ਰੰਜਿਸ਼ ਸੀ। ਇਸ ਕਾਰਣ ਸੰਦੀਪ ਕਾਫ਼ੀ ਸਮੇਂ ਤੋਂ ਪਰੇਸ਼ਾਨ ਚੱਲ ਰਿਹਾ ਸੀ ਅਤੇ ਆਪਣਾ ਈ-ਰਿਕਸ਼ਾ ਚਲਾਉਣ ਦਾ ਕੰਮ ਛੱਡ ਕੇ ਇਕ ਫੈਕਟਰੀ 'ਚ ਕੰਮ ਕਰ ਰਿਹਾ ਸੀ। ਐਤਵਾਰ ਰਾਤ ਦੇ ਸਮੇਂ ਉਹ ਆਪਣੇ ਪਰਿਵਾਰ ਨਾਲ ਕਾਲੋਨੀ ਨੰਬਰ-4 'ਚ ਦਵਾਈ ਲੈਣ ਆਇਆ ਸੀ। ਇਸ ਦੌਰਾਨ ਮੁਲਜ਼ਮਾਂ ਨੇ ਉਸ ਨੂੰ ਘੇਰ ਕੇ ਉਸ ਦੀ ਛਾਤੀ 'ਚ ਚਾਕੂ ਨਾਲ ਕਈ ਹਮਲੇ ਕਰ ਦਿੱਤੇ। ਸੰਦੀਪ ਦੇ ਰੌਲਾ ਪਾਉਣ ’ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।


author

Babita

Content Editor

Related News