ਵੱਡੀ ਵਾਰਦਾਤ : ਮਨੀਮਾਜਰਾ 'ਚ ਪੈਦਲ ਜਾ ਰਹੇ ਨੌਜਵਾਨ ਦਾ ਕਤਲ, CCTV 'ਚ ਕੈਦ ਹੋਇਆ ਖ਼ੌਫ਼ਨਾਕ ਮੰਜਰ

Sunday, May 22, 2022 - 01:26 PM (IST)

ਵੱਡੀ ਵਾਰਦਾਤ : ਮਨੀਮਾਜਰਾ 'ਚ ਪੈਦਲ ਜਾ ਰਹੇ ਨੌਜਵਾਨ ਦਾ ਕਤਲ, CCTV 'ਚ ਕੈਦ ਹੋਇਆ ਖ਼ੌਫ਼ਨਾਕ ਮੰਜਰ

ਮਨੀਮਾਜਰਾ (ਕੁਲਦੀਪ) : ਚੰਡੀਗੜ੍ਹ ਦੇ ਮਨੀਮਾਜਰਾ 'ਚ ਬੀਤੀ ਦੇਰ ਰਾਤ ਪੈਦਲ ਜਾ ਰਹੇ ਨੌਜਵਾਨ 'ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਵਾਲਮੀਕ ਮੁਹੱਲੇ ਦੇ ਰਹਿਣ ਵਾਲੇ ਸੂਰਜ ਵੱਜੋਂ ਹੋਈ ਹੈ, ਜੋ ਕਿ ਨਗਰ ਨਿਗਮ 'ਚ ਠੇਕੇ 'ਤੇ ਕੰਮ ਕਰਦਾ ਸੀ। ਜਾਣਕਾਰੀ ਮੁਤਾਬਕ ਉਹ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਬੈਂਡ-ਬਾਜੇ ਦੀ ਟੀਮ 'ਚ ਵੀ ਕੰਮ ਕਰਦਾ ਸੀ।

ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਦੀ ਸੁਰੱਖਿਆ 'ਚ ਵੱਡੀ ਲਾਪਰਵਾਹੀ, ਬੈਰਕ 'ਚ ਨਸ਼ਾ ਤਸਕਰ ਵੀ ਸੀ ਬੰਦ

ਸ਼ਨੀਵਾਰ ਰਾਤ ਨੂੰ ਉਹ ਇਕ ਪ੍ਰੋਗਰਾਮ ਤੋਂ ਵਾਪਸ ਪਰਤ ਰਿਹਾ ਸੀ। ਜਦੋਂ ਉਹ ਚਿਲਡਰਨ ਪਾਰਕ ਨੇੜੇ ਪੁੱਜਿਆ ਤਾਂ ਉਸ ਦੇ ਸਾਹਮਣੇ ਤੋਂ ਮੂੰਹ ਢੱਕੇ ਹੋਏ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਨੇ ਸੂਰਜ 'ਤੇ ਕਾਫੀ ਵਾਰ ਕੀਤੇ ਅਤੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ। ਸੂਰਜ ਨੂੰ ਇਸ ਹਾਲਤ 'ਚ ਦੇਖ ਕੁੱਝ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਸਾਢੇ 7 ਲੱਖ ਮੁਲਾਜ਼ਮਾਂ ਨੂੰ ਰਾਹਤ, ਮੈਡੀਕਲ ਬਿੱਲ ਆਨਲਾਈਨ ਹੀ ਕੀਤੇ ਜਾਣਗੇ ਪ੍ਰਵਾਨ

ਇਸ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਉਸ ਵੱਲ ਆਏ ਨੌਜਵਾਨ ਸੂਰਜ ਨੂੰ ਮਾਰਦੇ ਹੋਏ ਉੱਥੋਂ ਨਿਕਲ ਜਾਂਦੇ ਹਨ। ਫਿਲਹਾਲ ਚੰਡੀਗੜ੍ਹ ਪੁਲਸ ਵੱਲੋਂ ਇਸ ਫੁਟੇਜ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ। ਥਾਣਾ ਮਨੀਮਾਜਰਾ 'ਚ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਵੱਲੋਂ ਦੋਸ਼ੀਆਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸੰਗਰੂਰ 'ਚ ਨਸ਼ਿਆਂ ਖ਼ਿਲਾਫ CM ਭਗਵੰਤ ਮਾਨ ਦੀ ਸਾਈਕਲ ਰੈਲੀ, ਜਾਣੋ ਨੌਜਵਾਨਾਂ ਦੇ ਹੱਕ 'ਚ ਕੀ ਬੋਲੇ (ਵੀਡੀਓ)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News