ਅੰਮ੍ਰਿਤਸਰ 'ਚ ਫਿਰ ਦਿਲ ਦਹਿਲਾਅ ਦੇਣ ਵਾਲੀ ਘਟਨਾ, ਅੰਨ੍ਹੇਵਾਹ ਗੋਲੀਆਂ ਚਲਾ ਕੇ ਭੁੰਨਿਆ ਨੌਜਵਾਨ

Wednesday, Mar 17, 2021 - 09:07 AM (IST)

ਅੰਮ੍ਰਿਤਸਰ 'ਚ ਫਿਰ ਦਿਲ ਦਹਿਲਾਅ ਦੇਣ ਵਾਲੀ ਘਟਨਾ, ਅੰਨ੍ਹੇਵਾਹ ਗੋਲੀਆਂ ਚਲਾ ਕੇ ਭੁੰਨਿਆ ਨੌਜਵਾਨ

ਅੰਮ੍ਰਿਤਸਰ (ਸੰਜੀਵ) : ਇੱਥੇ ਥਾਣਾ ਗੇਟ ਹਕੀਮਾ ਦੇ ਏਕਤਾ ਨਗਰ 'ਚ 3 ਹਮਲਾਵਰਾਂ ਨੇ ਇਲਾਕੇ ਦੇ ਰਹਿਣ ਵਾਲੇ ਸਾਹਿਲ ਕੁਮਾਰ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਏ. ਡੀ. ਸੀ. ਪੀ. ਹਰਜੀਤ ਸਿੰਘ ਧਾਲੀਵਾਲ ਪੁਲਸ ਫੋਰਸ ਸਮੇਤ ਮੌਕੇ 'ਤੇ ਪੁੱਜੇ। ਉਨ੍ਹਾਂ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤਾ।

ਇਹ ਵੀ ਪੜ੍ਹੋ : ਟਾਂਡਾ 'ਚ ਦਰਦਨਾਕ ਹਾਦਸੇ ਨੇ ਲਈ ਨੌਜਵਾਨ ਦੀ ਜਾਨ, ਦੇਖੋ ਭਿਆਨਕ ਮੰਜ਼ਰ ਬਿਆਨ ਕਰਦੀਆਂ ਤਸਵੀਰਾਂ

ਮ੍ਰਿਤਕ ਸਾਹਿਲ ਦੇ ਚਾਚਾ ਦਲਜੀਤ ਕੁਮਾਰ ਦਾ ਕਹਿਣਾ ਹੈ ਕਿ ਸਾਹਿਲ ਰਾਤ 9 ਵਜੇ ਤੋਂ ਬਾਅਦ ਖਾਣਾ ਖਾ ਕੇ ਟਹਿਲਣ ਲਈ ਗਿਆ ਸੀ। ਉਹ ਚੌਂਕ 'ਚ ਸਥਿਤ ਇਕ ਚਿਕਨ ਦੀ ਦੁਕਾਨ 'ਚ ਬੈਠ ਗਿਆ, ਜਿੱਥੇ 3 ਹਮਲਾਵਰ ਆਏ ਅਤੇ ਉਸ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਦੌਰਾਨ ਸਾਹਿਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਮੋਹਾਲੀ ਜ਼ਿਲ੍ਹੇ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ ਮੁੜ ਬੰਦ ਹੋ ਸਕਦੇ ਨੇ 'ਚੋਣਵੇਂ ਆਪਰੇਸ਼ਨ'

ਦੱਸਣਯੋਗ ਹੈ ਕਿ ਇਸ ਇਲਾਕੇ 'ਚ ਪਿਛਲੇ 7 ਦਿਨਾਂ ਦੌਰਾਨ ਇਹ ਦੂਜੀ ਵੱਡੀ ਘਟਨਾ ਹੈ। ਇਸ ਤੋਂ ਪਹਿਲਾਂ 11 ਮਾਰਚ ਦੀ ਰਾਤ ਨੂੰ ਰਣਜੀਤ ਐਵਿਨਿਊ ਨਾਲ ਲੱਗਦੀ ਗਾਂਧੀ ਕਾਲੋਨੀ 'ਚ ਵੀ ਇਸੇ ਤਰ੍ਹਾਂ 2 ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਇਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ, ਫ਼ੌਜ 'ਚ ਭਰਤੀ ਮਾਮਲੇ ਸਬੰਧੀ 'ਦੂਜੇ ਨੰਬਰ' 'ਤੇ ਸੂਬਾ

ਇਸ ਤੋਂ ਬਾਅਦ ਸਥਾਨਕ ਸਿਵਲ ਹਸਪਤਾਲ 'ਚ ਮੈਡੀਕਲ ਕਰਵਾਉਣ ਆਈਆਂ ਦੋ ਧਿਰਾਂ ਦੇ ਆਪਸ 'ਚ ਭਿੜ ਜਾਣ ਕਾਰਨ ਇਕ ਡਾਕਟਰ ਨੂੰ ਵੀ ਗੋਲੀ ਲੱਗ ਗਈ ਸੀ।
ਨੋਟ : ਅੰਮ੍ਰਿਤਸਰ 'ਚ ਵਾਪਰੀ ਉਕਤ ਘਟਨਾ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ
 


author

Babita

Content Editor

Related News