ਕੁੜੀ ਨੇ ਰੱਜ ਕੇ ਚਾੜ੍ਹਿਆ ਮੁੰਡੇ ਦਾ ਕੁਟਾਪਾ, ਇਕੱਠੀ ਹੋ ਗਈ ਲੋਕਾਂ ਦੀ ਭੀੜ
Monday, May 26, 2025 - 11:28 AM (IST)

ਅਬੋਹਰ (ਸੁਨੀਲ) : ਅਬੋਹਰ ਦੇ ਰੇਲਵੇ ਸਟੇਸ਼ਨ ਬਾਹਰ ਨੌਜਵਾਨ ਨੇ ਕੁੜੀ ਨੂੰ ਛੇੜ ਦਿੱਤਾ, ਜਿਸ ਤੋਂ ਬਾਅਦ ਕੁੜੀ ਨੇ ਰੱਜ ਕੇ ਉਕਤ ਮੁੰਡੇ ਦਾ ਕੁਟਾਪਾ ਚਾੜ੍ਹਿਆ, ਜਿਸ ਦੀ ਵੀਡੀਓ ਵੀ ਵਾਇਰਲ ਹੋ ਗਈ। ਜਾਣਕਾਰੀ ਮੁਤਾਬਕ ਕੁੜੀ ਅਬੋਹਰ ਰੇਲਵੇ ਸਟੇਸ਼ਨ 'ਤੇ ਉਤਰੀ ਸੀ ਕਿ ਉਸ ਦਾ ਬੈਗ ਚੋਰੀ ਹੋ ਗਿਆ। ਫਿਰ ਉਹ ਰੇਲਵੇ ਪੁਲਸ ਚੌਂਕੀ ਗਈ, ਜਿੱਥੇ ਬਾਹਰ ਨਿਕਲਣ ਤੋਂ ਬਾਅਦ ਇਕ ਮੁੰਡੇ ਨੇ ਉਸ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਇਸ ਤੋਂ ਮੁੰਡੇ ਨੇ ਕੁੜੀ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਕੁੜੀ ਨੇ ਰੱਜ ਕੇ ਮੁੰਡੇ ਦਾ ਕੁਟਾਪਾ ਚਾੜ੍ਹਿਆ।
ਮੌਕੇ 'ਤੇ ਇਕ ਸ਼ਖ਼ਸ਼ ਨੇ ਇਸ ਦੀ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਕੁੜੀ ਦਾ ਕਹਿਣਾ ਹੈ ਕਿ ਜਿਸ ਹਿਸਾਬ ਦੀ ਮੁੰਡੇ ਦੀ ਛਿੱਤਰਪਰੇਡ ਹੋਈ ਹੈ, ਅੱਗੇ ਤੋਂ ਉਹ ਹੋਰ ਕਿਸੇ ਵੀ ਕੁੜੀ ਨੂੰ ਛੇੜਨ ਦੀ ਹਿੰਮਤ ਨਹੀਂ ਕਰੇਗਾ।