ਕਿਸੇ ਨੇ ਫੋਨ ਕਰਕੇ ਬੁਲਾਇਆ, ਮੁੜ ਘਰ ਨਹੀਂ ਪਰਤਿਆ ਨੌਜਵਾਨ

Saturday, Nov 28, 2020 - 04:18 PM (IST)

ਕਿਸੇ ਨੇ ਫੋਨ ਕਰਕੇ ਬੁਲਾਇਆ, ਮੁੜ ਘਰ ਨਹੀਂ ਪਰਤਿਆ ਨੌਜਵਾਨ

ਦੇਵੀਗੜ੍ਹ (ਨੌਗਾਵਾਂ) : ਸਥਾਨਕ ਕਸਬਾ ਦੇਵੀਗੜ੍ਹ ਵਿਖੇ ਇਕ ਅਜਿਹੀ ਘਟਨਾ ਵਾਪਰੀ ਕਿ ਇੱਕ ਨੌਜਵਾਨ ਨੂੰ ਕਿਸੇ ਨੇ ਫੋਨ 'ਤੇ ਘਰੋਂ ਬਾਹਰ ਬੁਲਾਇਆ ਪਰ ਇਹ ਨੌਜਵਾਨ ਮੁੜ ਘਰ ਵਾਪਸ ਨਹੀਂ ਪਰਤਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਅੱਡਾ ਦੇਵੀਗੜ੍ਹੇ ਦੇ ਅਨਿਲ ਕੁਮਾਰ ਨੇ ਦੱਸਿਆ ਕਿ ਵਿੱਕੀ ਕੁਮਾਰ ਪੁੱਤਰ ਅਨਿੱਲ ਕੁਮਾਰ ਵਾਸੀ ਅੱਡਾ ਦੇਵੀਗੜ੍ਹ ਨੂੰ ਕਿਸੇ ਦਾ ਫੋਨ ਆਇਆ ਕਿ ਤੂੰ ਘਰ ਤੋਂ ਬਾਹਰ ਆ ਜਾ ਪਰ ਜਦੋਂ ਵਿੱਕੀ ਘਰੋਂ ਬਾਹਰ ਗਿਆ ਤਾਂ ਉਹ ਮੁੜ ਕੇ ਘਰ ਵਾਪਸ ਨਹੀਂ ਪਰਤਿਆ।

ਵਿੱਕੀ ਦੀ ਉਮਰ 23 ਸਾਲ ਹੈ ਅਤੇ ਉਹ ਗੱਡੀ ਚਲਾਉਣ ਦਾ ਕੰਮ ਕਰਦਾ ਹੈ ਅਤੇ ਅਨਪੜ੍ਹ ਹੈ। ਫਿਲਹਾਲ ਵਿੱਕੀ ਦੇ ਲਾਪਤਾ ਹੋਣ ਬਾਰੇ ਅਨਿਲ ਕੁਮਾਰ ਨੇ ਥਾਣਾ ਜੁਲਕਾਂ ਵਿਖੇ ਰਿਪੋਰਟ ਲਿਖਵਾ ਦਿੱਤੀ ਹੈ, ਜਿਸ ਤੋਂ ਬਾਅਦ ਪੁਲਸ ਵੱਲੋਂ ਵਿੱਕੀ ਦੀ ਭਾਲ ਕੀਤੀ ਜਾ ਰਹੀ ਹੈ।


author

Babita

Content Editor

Related News