ਪਿਆਰ 'ਚ ਮਿਲੇ ਧੋਖੇ ਤੋਂ ਬਾਅਦ 25 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ
Saturday, Jul 11, 2026 - 06:31 PM (IST)
ਅਬੋਹਰ (ਸੁਨੀਲ) : ਪਿਆਰ ਵਿਚ ਮਿਲੇ ਧੋਖੇ ਕਾਰਨ ਇਕ 23 ਸਾਲਾ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਨਰਾਇਣਪੁਰਾ ਪਿੰਡ ਵਾਸੀ ਅਕਸ਼ੇ ਕੁਮਾਰ ਜਿਹੜਾ ਕਿ ਇਕ ਕੋਚਿੰਗ ਸੈਂਟਰ ਅਤੇ ਲਾਈਬ੍ਰੇਰੀ ਦਾ ਸੰਚਾਲਨ ਕਰਦਾ ਸੀ ਕਥਿਤ ਤੌਰ 'ਤੇ ਉਸ ਸਮੇਂ ਪੂਰੀ ਤਰ੍ਹਾਂ ਟੁੱਟ ਗਿਆ ਜਦੋਂ ਇਕ ਲੜਕੀ ਤੋਂ ਜ਼ਿੰਦਗੀ ਭਰ ਦਾ ਸਾਥ ਚਾਹੁੰਦਾ ਸੀ ਪਰ ਉਸਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਸਦਮੇ ਨੂੰ ਉਹ ਬਰਦਾਸ਼ਤ ਨਾ ਕਰ ਸਕਿਆ ਅਤੇ ਉਸਨੇ ਇਹ ਸਖ਼ਤ ਕਦਮ ਚੁੱਕਿਆ। ਮ੍ਰਿਤਕ ਦੇ ਪਿਤਾ ਵਿਜੇਪਾਲ ਪੁੱਤਰ ਹਨੂੰਮਾਨ ਨੇ ਬਹਾਵਵਾਲਾ ਪੁਲਸ ਸਟੇਸ਼ਨ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਸਦਾ ਪੁੱਤਰ ਅਕਸ਼ੈ ਕੁਮਾਰ ਸੁਖਚੈਨ ਪਿੰਡ ਦੀ ਇਕ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਸੀ। ਲੜਕੀ ਅਕਸ਼ੈ ਦੀ ਲਾਇਬ੍ਰੇਰੀ ਵਿਚ ਪੜ੍ਹਾਈ ਕਰਨ ਲਈ ਆਉਂਦੀ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਜਾਰੀ ਹੋਏ ਨਵੇਂ ਹੁਕਮ, ਛੁੱਟੀ ਵਾਲੇ ਦਿਨ ਵੀ...
ਦੋਹਾਂ ਦੀ ਪੜ੍ਹਾਈ ਦੌਰਾਨ ਜਾਣ-ਪਛਾਣ ਹੋਈ, ਜੋ ਅੰਤ ਵਿਚ ਦੋਸਤੀ ਅਤੇ ਫਿਰ ਕਥਿਤ ਪ੍ਰੇਮ ਸਬੰਧ ਵਿਚ ਬਦਲ ਗਈ। ਪਰਿਵਾਰ ਅਨੁਸਾਰ ਅਕਸ਼ੈ ਰਿਸ਼ਤੇ ਨੂੰ ਵਿਆਹ ਤੱਕ ਲੈ ਜਾਣਾ ਚਾਹੁੰਦਾ ਸੀ ਪਰ ਜਦੋਂ ਲੜਕੀ ਨੇ ਇਨਕਾਰ ਕਰ ਦਿੱਤਾ ਤਾਂ ਉਹ ਗੰਭੀਰ ਮਾਨਸਿਕ ਪ੍ਰੇਸ਼ਾਨੀ ਵਿਚ ਚਲਾ ਗਿਆ। ਵਿਜੇਪਾਲ ਅਨੁਸਾਰ ਅਕਸ਼ੈ ਨੇ 6-7 ਜੁਲਾਈ ਦੀ ਸਵੇਰ ਨੂੰ ਨਿਰਾਸ਼ਾ ਵਿਚ ਆਪਣੀ ਜਾਨ ਲੈ ਲਈ। ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ, ਬਹਾਵਵਾਲਾ ਪੁਲਸ ਸਟੇਸ਼ਨ ਨੇ ਬੀਐਨਐਸ ਦੀ ਧਾਰਾ 108 ਦੇ ਤਹਿਤ ਲੜਕੀ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ ’ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
