ਰਾਹ 'ਚੋਂ ਹੀ ਚੁੱਕ ਕਾਰ 'ਚ ਸੁੱਟਿਆ 22 ਸਾਲਾਂ ਦਾ ਮੁੰਡਾ, ਪੂਰੇ ਇਲਾਕੇ 'ਚ ਸਹਿਮ ਦਾ ਮਾਹੌਲ

Friday, Aug 11, 2023 - 12:18 PM (IST)

ਰਾਹ 'ਚੋਂ ਹੀ ਚੁੱਕ ਕਾਰ 'ਚ ਸੁੱਟਿਆ 22 ਸਾਲਾਂ ਦਾ ਮੁੰਡਾ, ਪੂਰੇ ਇਲਾਕੇ 'ਚ ਸਹਿਮ ਦਾ ਮਾਹੌਲ

ਲੁਧਿਆਣਾ (ਵੈੱਬ ਡੈਸਕ, ਰਾਜ) : ਲੁਧਿਆਣਾ ਦੇ ਡਾਬਾ ਇਲਾਕੇ 'ਚ ਉਸ ਵੇਲੇ ਵੱਡੀ ਵਾਰਦਾਤ ਵਾਪਰੀ, ਜਦੋਂ ਇਕ 22 ਸਾਲਾਂ ਦੇ ਮੁੰਡੇ ਨੂੰ ਅਗਵਾ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਅਗਵਾਕਾਰ ਕਰੇਟਾ ਕਾਰ 'ਤੇ ਆਏ ਅਤੇ ਰਾਹ 'ਚੋਂ ਹੀ ਮੁੰਡੇ ਨੂੰ ਚੁੱਕ ਕੇ ਆਪਣੀ ਕਾਰ 'ਚ ਸੁੱਟ ਲਿਆ।

ਇਹ ਵੀ ਪੜ੍ਹੋ : ਮੋਗਾ ਪੁਲਸ ਤੇ AGTF ਦੀ ਵੱਡੀ ਕਾਰਵਾਈ, ਗੈਂਗਸਟਰ ਗੋਪੀ ਡੱਲੇਵਾਲੀਆ ਅਸਲੇ ਸਣੇ ਗ੍ਰਿਫ਼ਤਾਰ

ਮੁੰਡਾ ਅਗਵਾ ਕਰਨ ਤੋਂ ਬਾਅਦ ਉਕਤ ਲੋਕ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਕਿ ਜਿਸ ਕਾਰ 'ਚ ਮੁੰਡੇ ਨੂੰ ਅਗਵਾ ਕੀਤਾ ਗਿਆ, ਉਹ ਲੁਧਿਆਣਾ ਨੰਬਰ ਦੀ ਹੈ। ਪੁੱਤ ਦੇ ਅਗਵਾ ਹੋਣ ਬਾਰੇ ਪਤਾ ਲੱਗਦੇ ਹੀ ਪਰਿਵਾਰ ਵਾਲਿਆਂ ਦੇ ਹੋਸ਼ ਉੱਡ ਗਏ।

ਇਹ ਵੀ ਪੜ੍ਹੋ : ਚੰਡੀਗੜ੍ਹ ਆਉਣ-ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਇਸ ਤਾਰੀਖ਼ ਲਈ ਟ੍ਰੈਫਿਕ ਰੂਟ ਪਲਾਨ ਜਾਰੀ

ਉਨ੍ਹਾਂ ਨੇ ਥਾਣਾ ਡਾਬਾ ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੁਧਿਆਣਾ ਨੰਬਰ ਦੀ ਕਾਰ ਹੋਣ ਦੇ ਬਾਵਜੂਦ ਵੀ ਪੁਲਸ ਅਜੇ ਤੱਕ ਨੌਜਵਾਨ ਬਾਰੇ ਕੁੱਝ ਵੀ ਪਤਾ ਨਹੀਂ ਕਰਵਾ ਸਕੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News