ਵੱਡੀ ਗਿਣਤੀ ’ਚ ਨੌਜਵਾਨ ‘ਆਪ’ ਪਾਰਟੀ ’ਚ ਸ਼ਾਮਲ

Tuesday, Oct 20, 2020 - 09:46 AM (IST)

ਵੱਡੀ ਗਿਣਤੀ ’ਚ ਨੌਜਵਾਨ ‘ਆਪ’ ਪਾਰਟੀ ’ਚ ਸ਼ਾਮਲ

ਪਟਿਆਲਾ (ਬਲਜਿੰਦਰ) : ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਧਾਨ ਪਟਿਆਲਾ (ਰੂਰਲ) ਮੇਘ ਚੰਦ ਸ਼ੇਰ ਮਾਜਰਾ ਅਤੇ ਪ੍ਰੀਤੀ ਮਲਹੋਤਰਾ ਸਾਬਕਾ ਇੰਚਾਰਜ ਪਟਿਆਲਾ ਦਿਹਾਤੀ ਬਿਜਲੀ ਅੰਦੋਲਨ ਦੀ ਅਗਵਾਈ ’ਚ ਅਸ਼ੋਕ ਸਿਰਸਵਾਲ ਸਾਬਕਾ ਪ੍ਰਧਾਨ ਐੱਸ. ਸੀ. ਵਿੰਗ ਪਟਿਆਲਾ ਅਤੇ ਇਸ਼ਾਨਦੀਪ ਦੇ ਉਪਰਾਲੇ ਸਦਕਾ ਬਹੁਤ ਵੱਡੀ ਗਿਣਤੀ ’ਚ ਨੌਜਵਾਨਾਂ ਨੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।

ਜਿਹੜੇ ਵਿਅਕਤੀਆਂ ਨੇ ਸ਼ਾਮਲ ਹੋਣ ਦਾ ਐਲਾਨ ਕੀਤਾ, ਉਨ੍ਹਾਂ ’ਚ ਜਸਕੀਰਤ ਸਿੰਘ, ਤਰਨਵੀਰ ਸਿੰਘ, ਕਮਲਪ੍ਰੀਤ ਸਿੰਘ, ਮਾਨਵ ਦਾਵਰਾ, ਕੀਰਤਜੋਤ ਸਿੰਘ, ਮੋਹਿਤ, ਚਿਰੰਜੀਵ ਸਿੰਘ, ਗੁਰਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਰਿਜਕ, ਸਰਵਜੋਤ ਸਿੰਘ, ਮਨਪ੍ਰੀਤ ਸਿੰਘ, ਬਲਬੀਰ ਸਿੰਘ, ਰਮਨ, ਵੰਸ਼, ਗੌਰਵ, ਇੰਦਰ ਸਿੰਘ, ਹਿਮਾਂਸ਼ੂ, ਨਵਨੀਤ, ਗੁਰਪ੍ਰੀਤ ਰਾਏ ਹਰਜੋਤ ਸਿੰਘ, ਨਵਰੋਜ ਸਿੰਘ, ਅਮਨ, ਬਲਵਿੰਦਰ, ਹਰਪ੍ਰੀਤ ਸਿੰਘ, ਮਾਧਵ, ਕਿੰਗਰ, ਅਮਰਿੰਦਰ ਸਿੰਘ, ਕੁਸ਼, ਧਰੁਵ, ਬੱਤਰਾ, ਰੋਹਿਤ ਵਿਰਕ ਆਦਿ ਵਿਸ਼ੇਸ ਤੌਰ ’ਤੇ ਸ਼ਾਮਲ ਹਨ।
ਸਮੁੱਚੇ ਆਗੂਆਂ ਦਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ ਅਤੇ ਪ੍ਰੀਤ ਮਲਹੋਤਰਾ ਨੇ ਸਵਾਗਤ ਕੀਤਾ ਅਤੇ ਪਾਰਟੀ ’ਚ ਬਣਦਾ ਮਾਣ-ਸਨਮਾਨ ਦਿਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਵੀਰਪਾਲ ਕੌਰ ਸਾਬਕਾ ਜ਼ਿਲਾ ਪ੍ਰਧਾਨ ਪਟਿਆਲਾ ਮਹਿਲਾ ਵਿੰਗ, ਅੰਗਰੇਜ਼ ਸਿੰਘ ਰਾਮਗੜ੍ਹ ਸਾਬਕਾ ਜਨਰਲ ਸੈਕਟਰੀ ਪਟਿਆਲਾ, ਅਮਰੀਕ ਸਿੰਘ ਬੰਗੜ, ਖੁਸ਼ਵੰਤ ਸ਼ਰਮਾ, ਸੁਖਦੇਵ ਸਿੰਘ ਅਤੇ ਰਾਜ ਕੁਮਾਰ ਆਦਿ ਮੌਜੂਦ ਸਨ।


author

Babita

Content Editor

Related News