ਲੁਧਿਆਣਾ ''ਚ ਕਾਰ ਸਵਾਰ ਨੌਜਵਾਨਾਂ ਨੇ ਚਲਾਈਆਂ ਗੋਲੀਆਂ, ਦਹਿਸ਼ਤ ''ਚ ਇਲਾਕੇ ਦੇ ਲੋਕ

Thursday, Dec 14, 2023 - 11:59 AM (IST)

ਲੁਧਿਆਣਾ ''ਚ ਕਾਰ ਸਵਾਰ ਨੌਜਵਾਨਾਂ ਨੇ ਚਲਾਈਆਂ ਗੋਲੀਆਂ, ਦਹਿਸ਼ਤ ''ਚ ਇਲਾਕੇ ਦੇ ਲੋਕ

ਲੁਧਿਆਣਾ (ਵੈੱਬ ਡੈਸਕ, ਗੌਤਮ) : ਇੱਥੇ ਜਲੰਧਰ ਬਾਈਪਾਸ ਭੱਟੀਆ ਕਾਲੋਨੀ ਨੇੜੇ ਕਾਰ ਸਵਾਰ 3 ਨੌਜਵਾਨ ਫਾਇਰਿੰਗ ਕਰਕੇ ਫ਼ਰਾਰ ਹੋ ਗਏ। ਫਾਇਰਿੰਗ ਕਾਰਨ ਇਲਾਕੇ 'ਚ ਅਚਾਨਕ ਦਹਿਸ਼ਤ ਫੈਲ ਗਈ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋਏ ਅਤੇ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਕਰਦੇ ਹੋਏ ਮੌਕੇ ਤੋਂ 5 ਜ਼ਿੰਦਾ ਕਾਰਤੂਸ ਅਤੇ 2 ਖੋਲ ਬਰਾਮਦ ਕੀਤੇ ਹਨ। ਪੁਲਸ ਇਲਾਕੇ 'ਚ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਤਿੰਨ ਨੌਜਵਾਨ ਗਰੇਅ ਰੰਗ ਦੀ ਕਾਰ 'ਚ ਸਵਾਰ ਸਨ ਅਤੇ ਪੂਬਰੀ ਤਰ੍ਹਾਂ ਨਸ਼ੇ 'ਚ ਧੁੱਤ ਸਨ। ਉਨ੍ਹਾਂ ਨੇ ਕਿਸੇ ਪਰਵਾਸੀ ਦੇ ਘਰ ਦੇ ਗੇਟ 'ਤੇ ਫਾਇਰਿੰਗ ਕੀਤੀ। ਪੁਲਸ ਦਾ ਮੰਨਣਾ ਹੈ ਕਿ ਕਾਰ ਸਵਾਰ ਨੌਜਵਾਨਾਂ ਨੇ ਸ਼ਾਇਦ ਕਿਸੇ ਦੂਜੀ ਜਗ੍ਹਾ 'ਤੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਪਰ ਗਲਤੀ ਨਾਲ ਕਿਸੇ ਪਰਵਾਸੀ ਦੇ ਘਰ ਫਾਇਰਿੰਗ ਕਰਕੇ ਭੱਜ ਗਏ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 
 


author

Babita

Content Editor

Related News