ਪੁਲਸ ਥਾਣੇ ਬਾਹਰ ਲੜ ਪਏ ਮੁੰਡੇ, ਜੰਮ ਕੇ ਵਰ੍ਹਾਏ ਇੱਟਾਂ-ਪੱਥਰ, ਦੁਕਾਨਾਂ ਅੰਦਰ ਵੜੇ ਲੋਕ (ਵੀਡੀਓ)

Thursday, Oct 19, 2023 - 05:33 PM (IST)

ਪੁਲਸ ਥਾਣੇ ਬਾਹਰ ਲੜ ਪਏ ਮੁੰਡੇ, ਜੰਮ ਕੇ ਵਰ੍ਹਾਏ ਇੱਟਾਂ-ਪੱਥਰ, ਦੁਕਾਨਾਂ ਅੰਦਰ ਵੜੇ ਲੋਕ (ਵੀਡੀਓ)

ਪਟਿਆਲਾ (ਕਵਲਜੀਤ) : ਪਟਿਆਲਾ ਦੇ ਡਵੀਜ਼ਨ ਨੰਬਰ-2 ਥਾਣੇ ਦੇ ਬਾਹਰ ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਆਪਸ 'ਚ ਭਿੜ ਗਏ। ਇਸ ਲੜਾਈ ਦੌਰਾਨ ਥਾਣੇ ਦੇ ਬਾਹਰ ਜੰਮ ਕੇ ਇੱਟਾਂ-ਪੱਥਰ ਚੱਲੇ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। ਫੁਟੇਜ 'ਚ ਨੌਜਵਾਨ ਇਕ-ਦੂਜੇ 'ਤੇ ਇੱਟਾਂ-ਪੱਥਰ ਵਰ੍ਹਾਉਂਦੇ ਹੋਏ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ : ਲੁਧਿਆਣਾ ਦੇ ਪਵਨਪ੍ਰੀਤ ਨੇ ਸੋਨ ਤਮਗਾ ਜਿੱਤ ਕੀਤਾ ਕਮਾਲ, ਹਰ ਕੋਈ ਦੇ ਰਿਹਾ ਵਧਾਈਆਂ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਦੁਕਾਨਦਾਰ ਨੇ ਦੱਸਿਆ ਕਿ ਦੋ ਧਿਰਾਂ ਦੀ ਲੜਾਈ ਦੌਰਾਨ ਨੌਜਵਾਨ ਨੇ ਇਕ-ਦੂਜੇ 'ਤੇ ਜੰਮ ਕੇ ਇੱਟਾਂ-ਪੱਥਰ ਚਲਾਏ ਅਤੇ ਉਸ ਨੇ ਵੀ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਨਹੀਂ ਹਟੇ। ਡਰਦੇ ਮਾਰੇ ਬਾਹਰ ਮੌਜੂਦ ਲੋਕ ਵੀ ਦੁਕਾਨਾਂ 'ਚ ਵੜ ਗਏ।

ਇਹ ਵੀ ਪੜ੍ਹੋ : ਸਮੋਸੇ ਖਾਣ ਦੇ ਸ਼ੌਕੀਨ ਹੋ ਤਾਂ ਕਿਤੇ ਤੁਹਾਡੇ ਨਾਲ ਨਾ ਅਜਿਹਾ ਹੋ ਜਾਵੇ, ਜ਼ਰਾ ਖ਼ਬਰ 'ਤੇ ਮਾਰ ਲਓ ਝਾਤ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਾਰਦਾਤ 'ਚ 2-3 ਨੌਜਵਾਨ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਫਿਲਹਾਲ ਪੁਲਸੀ ਨੇ ਜ਼ਖਮੀਆਂ ਦੇ ਬਿਆਨ ਲਿਖ ਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News