ਮੰਗਣੀ ਕਰਵਾ ਕੁੜੀ ਨੇ ਤੋੜਿਆ ਰਿਸ਼ਤਾ, ਨੌਜਵਾਨ ਸਹਿਣ ਨਾ ਕਰ ਸਕਿਆ ਬੇਵਫ਼ਾਈ ਤਾਂ...

Friday, Aug 14, 2020 - 01:17 PM (IST)

ਮੰਗਣੀ ਕਰਵਾ ਕੁੜੀ ਨੇ ਤੋੜਿਆ ਰਿਸ਼ਤਾ, ਨੌਜਵਾਨ ਸਹਿਣ ਨਾ ਕਰ ਸਕਿਆ ਬੇਵਫ਼ਾਈ ਤਾਂ...

ਲੁਧਿਆਣਾ (ਤਰੁਣ) : ਗਾਂਧੀ ਨਗਰ ਇਲਾਕੇ 'ਚ ਇਕ ਨੌਜਵਾਨ ਨੇ ਰਿਸ਼ਤਾ ਟੁੱਟਣ ਤੋਂ ਦੁਖੀ ਹੋ ਕੇ ਫਾਹ ਲਾ ਕੇ ਜਾਨ ਦੇ ਦਿੱਤੀ। ਸੂਚਨਾ ਮਿਲਦਿਆਂ ਹੀ ਥਾਣਾ ਦਰੇਸੀ ਦੀ ਪੁਲਸ ਮੌਕੇ ’ਤੇ ਪੁੱਜੀ। ਮ੍ਰਿਤਕ ਨੌਜਵਾਨ ਦੀ ਪਛਾਣ ਪ੍ਰਿੰਸ (26) ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਇਕ ਸਾਲ ਪਹਿਲਾਂ ਪ੍ਰਿੰਸ ਦੀ ਮੰਗਣੀ ਹੋਈ ਸੀ ਪਰ ਕੁਝ ਕਾਰਣਾਂ ਕਰਕੇ ਕੁੜੀ ਨੇ ਨੌਜਵਾਨ ਨਾਲ ਮੰਗਣੀ ਤੋੜ ਲਈ। ਇਸ ਗੱਲ ਤੋਂ ਨੌਜਵਾਨ ਕਾਫ਼ੀ ਦੁਖੀ ਸੀ, ਜਿਸ ਨੇ ਵੀਰਵਾਰ ਦੁਕਾਨ ਦਾ ਸ਼ਟਰ ਥੱਲੇ ਸੁੱਟ ਕੇ ਫਾਹ ਲਾ ਕੇ ਖੁਦਕੁਸ਼ੀ ਕਰ ਲਈ।

ਪਰਿਵਾਰ ਵਾਲਿਆਂ ਨੇ ਸ਼ਟਰ ਤੋੜਿਆ ਤਾਂ ਪ੍ਰਿੰਸ ਦੀ ਫਾਹੇ ਨਾਲ ਲਟਕਦੀ ਹੋਈ ਲਾਸ਼ ਮਿਲੀ। ਪੁਲਸ ਨੇ ਧਾਰਾ-174 ਦੀ ਕਾਰਵਾਈ ਕੀਤੀ ਹੈ, ਜਦੋਂ ਕਿ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਕੁੜੀ ਵੱਲੋਂ ਮੰਗਣੀ ਤੋੜੇ ਜਾਣ ਤੋਂ ਦੁਖੀ ਹੋ ਕੇ ਪ੍ਰਿੰਸ ਨੇ ਖੁਦਕੁਸ਼ੀ ਕੀਤੀ ਹੈ। ਇਸ ਲਈ ਮੁਲਜ਼ਮ ਧਿਰ ’ਤੇ ਪਰਚਾ ਦਰਜ ਹੋਣਾ ਚਾਹੀਦਾ ਹੈ।
 


author

Babita

Content Editor

Related News