ਮੂਰਤੀ ਵਿਸਰਜਨ ਕਰਦਿਆਂ ਵਾਪਰਿਆ ਹਾਦਸਾ, ਛੱਲਾਂ ਮਾਰਦੇ ਪਾਣੀ ''ਚ ਰੁੜ੍ਹਿਆ ਨੌਜਵਾਨ

Wednesday, Sep 02, 2020 - 12:20 PM (IST)

ਮੂਰਤੀ ਵਿਸਰਜਨ ਕਰਦਿਆਂ ਵਾਪਰਿਆ ਹਾਦਸਾ, ਛੱਲਾਂ ਮਾਰਦੇ ਪਾਣੀ ''ਚ ਰੁੜ੍ਹਿਆ ਨੌਜਵਾਨ

ਸਿੱਧਵਾਂ ਬੇਟ (ਚਾਹਲ) : ਸਥਾਨਕ ਕਸਬੇ ਕੋਲੋਂ ਲੰਘਦੀ ਸਿੱਧਵਾਂ ਬ੍ਰਾਂਚ ਨਹਿਰ ’ਚ ਬੀਤੀ ਬਾਅਦ ਦੁਪਿਹਰ ਇਕ ਨੌਜਵਾਨ ਅਚਾਨਕ ਪੈਰ ਫਿਸਲਣ ਕਾਰਣ ਛੱਲਾਂ ਮਾਰਦੇ ਪਾਣੀ 'ਚ ਰੁੜ੍ਹ ਗਿਆ, ਜਿਸ ਦੀ ਦੇਰ ਸ਼ਾਮ ਤੱਕ ਗੋਤਾਖੋਰਾਂ ਅਤੇ ਪਿੰਡ ਵਾਸੀਆਂ ਵੱਲੋਂ ਭਾਲ ਕੀਤੀ ਜਾ ਰਹੀ ਸੀ ਪਰ ਨੌਜਵਾਨ ਦਾ ਕੋਈ ਥਹੁ-ਪਤਾ ਨਹੀਂ ਲੱਗਾ।

ਇਹ ਵੀ ਪੜ੍ਹੋ : ਵਜ਼ੀਫਾ ਘਪਲਾ : ਧਰਮਸੋਤ ਦੀ ਕੋਠੀ ਘੇਰਨ ਜਾਂਦੇ 'ਆਪ' ਆਗੂਆਂ ਨੂੰ ਪੁਲਸ ਨੇ ਰਾਹ 'ਚ ਰੋਕਿਆ

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਜੋਤ ਸਿੰਘ (20) ਪੁੱਤਰ ਸਾਧੂ ਸਿੰਘ ਵਾਸੀ ਸਿੱਧਵਾਂ ਬੇਟ ਦੁਪਿਹਰ 3 ਵਜੇ ਦੇ ਕਰੀਬ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਨਹਿਰ ਸ਼੍ਰੀ ਗਣੇਸ਼ ਜੀ ਦੀ ਮੂਰਤੀ ਵਿਸਰਜਨ ਕਰਨ ਆਇਆ ਸੀ ਅਤੇ ਅਚਾਨਕ ਪੈਰ ਫਿਸਲਣ ਕਾਰਣ ਨਹਿਰ 'ਚ ਜਾ ਡਿੱਗਾ ਅਤੇ ਨਹਿਰ ਦੇ ਤੇਜ਼ ਪਾਣੀ ਦੀ ਲਪੇਟ 'ਚ ਆ ਗਿਆ।

ਇਹ ਵੀ ਪੜ੍ਹੋ : ਜਦੋਂ ਢਾਬੇ ਤੋਂ ਲਿਆਂਦੀ ਬਰਿਆਨੀ 'ਚੋਂ ਨਿਕਲਿਆ 'ਮਰਿਆ ਕਾਕਰੋਚ'

ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਅੰਦਰ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੀ 'ਸਿਆਸਤ' 'ਚ 'ਕੋਰੋਨਾ' ਦਾ ਭੜਥੂ, 2 ਹੋਰ ਵਿਧਾਇਕਾਂ ਦੀ ਰਿਪੋਰਟ ਆਈ ਪਾਜ਼ੇਟਿਵ

 


 


author

Babita

Content Editor

Related News