ਕੈਨੇਡਾ ਜਾਣ ਦੇ ਸੁਫ਼ਨੇ ਨੇ ਕੀਤਾ ਕੰਗਾਲ, ਇਸ ਨੌਜਵਾਨ ਦੀ ਕਹਾਣੀ ਪੜ੍ਹ ਬਾਹਰ ਜਾਣ ਤੋਂ ਪਹਿਲਾਂ ਸੋਚੋਗੇ ਜ਼ਰੂਰ

Tuesday, Apr 06, 2021 - 12:22 PM (IST)

ਸਮਰਾਲਾ (ਗਰਗ) : ਪੰਜਾਬ ਦੇ ਲੋਕਾਂ ’ਤੇ ਵਿਦੇਸ਼ ਜਾਣ ਦਾ ਭੂਤ ਇਸ ਕਦਰ ਸਵਾਰ ਹੋਇਆ ਪਿਆ ਹੈ ਕਿ ਉਹ ਜਹਾਜ਼ ਚੜ੍ਹਨ ਲਈ ਰਾਹ ਜਾਂਦੇ ਠੱਗਾਂ ’ਤੇ ਵੀ ਅੱਖਾਂ ਮੀਟ ਕੇ ਅੰਨਾ ਵਿਸ਼ਵਾਸ਼ ਕਰ ਬੈਠਦੇ ਹਨ। ਬਾਅਦ ਵਿੱਚ ਜਦੋਂ ਲੱਖਾਂ ਰੁਪਏ ਦੀ ਠੱਗੀ ਖਾ ਕੇ ਕੰਗਾਲ ਹੋ ਜਾਂਦੇ ਹਨ ਤਾਂ ਨਾ ਉਹ ਕਿਸੇ ਪਾਸੇ ਦੇ ਨਹੀਂ ਰਹਿੰਦੇ। ਅਜਿਹਾ ਹੀ ਇਕ ਮਾਮਲਾ ਸਾਹਮਣੇ ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਸੇਹ ਦਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ : ਵੱਡਾ ਖ਼ੁਲਾਸਾ : ਟਿੱਕਰੀ ਸਰਹੱਦ 'ਤੇ ਭਾਬੀ ਦੇ ਇਸ਼ਕ ਨੇ ਕਤਲ ਕਰਵਾਇਆ 'ਕਿਸਾਨ', ਜਗ-ਜ਼ਾਹਰ ਹੋਈ ਕਰਤੂਤ

ਇੱਥੋਂ ਦੇ ਰਹਿਣ ਵਾਲੇ ਇਕ ਨੌਜਵਾਨ ਦਾ ਵੀ ਪਰਿਵਾਰ ਸਮੇਤ ਕੈਨੇਡਾ ਜਾਣ ਦਾ ਸੁਫ਼ਨਾ ਸੀ ਪਰ ਜੋ ਇਸ ਨੌਜਵਾਨ ਨਾਲ ਵਾਪਰੀ, ਉਸ ਨੂੰ ਸੁਣ ਤੁਸੀਂ ਵੀ ਬਾਹਰ ਜਾਣ ਲਈ ਏਜੰਟਾਂ ਕੋਲ ਜਾਣ ਤੋਂ ਪਹਿਲਾਂ ਇਕ ਵਾਰ ਜ਼ਰੂਰ ਸੋਚੋਗੇ। ਨੌਜਵਾਨ ਰਣਯੋਧ ਸਿੰਘ ਆਪਣੇ ਪਰਿਵਾਰ ਨਾਲ ਕੈਨੇਡਾ ਜਾਣਾ ਚਾਹੁੰਦਾ ਸੀ। ਇਸ ਦੇ ਲਈ ਉਸ ਨੇ ਇਕ ਜਾਅਲੀ ਟ੍ਰੈਵਲ ਏਜੰਟ ਨੂੰ 11 ਲੱਖ ਰੁਪਏ ਵੀ ਦਿੱਤੇ ਪਰ ਟ੍ਰੈਵਲ ਏਜੰਟ ਨੇ ਉਸ ਨਾਲ ਠੱਗੀ ਮਾਰ ਗਈ।

ਇਹ ਵੀ ਪੜ੍ਹੋ : ਵਿਆਹ 'ਚ ਚੱਲੀ ਸ਼ਰਾਬ ਨੇ ਪਾਇਆ ਵੱਡਾ ਪੁਆੜਾ, ਹੈਰਾਨ ਕਰਦਾ ਹੈ ਨਵੇਂ ਜੋੜੇ ਦੇ ਰਿਸ਼ਤੇ 'ਚ ਪਈ ਦਰਾਰ ਦਾ ਮਾਮਲਾ

ਇਸ ਨੌਜਵਾਨ ਦਾ ਪਰਿਵਾਰ ਸਮੇਤ ਕੈਨੇਡਾ ਜਾਣ ਦਾ ਸੁਫ਼ਨਾ ਤਾ ਟੁੱਟਿਆ ਹੀ, ਨਾਲ ਹੀ ਉਹ ਇੰਨੀ ਵੱਡੀ ਠੱਗੀ ਦਾ ਸ਼ਿਕਾਰ ਹੋ ਕੇ ਪੂਰੀ ਤਰਾ ਕੰਗਾਲ ਹੋ ਗਿਆ ਹੈ ਅਤੇ ਉਸ ਕੋਲ ਇੱਧਰ ਵੀ ਕੰਮ-ਧੰਦਾ ਕਰਨ ਲਈ ਪੂੰਜੀ ਨਹੀਂ ਬਚੀ ਹੈ।

ਇਹ ਵੀ ਪੜ੍ਹੋ : ਲੁਧਿਆਣਾ ਹਾਦਸਾ : ਅੱਖਾਂ ਅੱਗੇ ਘੁੰਮਦੀ ਮੌਤ ਦੇਖ ਦਿਲ 'ਤੇ ਕੀ ਬੀਤੀ, ਮੁਹੰਮਦ ਨੇ ਸੁਣਾਈ ਦਾਸਤਾਨ (ਤਸਵੀਰਾਂ)

ਹੁਣ ਰਣਯੋਧ ਸਿੰਘ ਦੀ ਸ਼ਿਕਾਇਤ ’ਤੇ ਸਮਰਾਲਾ ਪੁਲਸ ਨੇ ਉਸ ਨਾਲ ਠੱਗੀ ਮਾਰਨ ਵਾਲੇ ਦੋ ਵਿਅਕਤੀਆਂ ਇਕ ਤਾਂ ਉਸੇ ਦੇ ਪਿੰਡ ਦੇ ਰਹਿਣ ਵਾਲੇ ਗੁਰਤੇਜ ਸਿੰਘ ਅਤੇ ਦੂਜਾ ਸਰਬਜੀਤ ਸਿੰਘ ਵਾਸੀ ਜੇ. ਐੱਸ. ਨਗਰ, ਮਾਛੀਵਾੜਾ ਖ਼ਿਲਾਫ਼ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਅਧੀਨ ਕੇਸ ਦਰਜ ਕੀਤਾ ਹੈ। ਇਨ੍ਹਾਂ ਦੋਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਟੀਮ ਉਨ੍ਹਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਲਈ ਭੇਜੀ ਗਈ ਹੈ।
ਨੋਟ : ਵਿਦੇਸ਼ ਜਾਣ ਦੇ ਚੱਕਰ 'ਚ ਜਾਅਲੀ ਏਜੰਟਾਂ ਵੱਲੋਂ ਕੀਤੀ ਜਾ ਰਹੀ ਠਗੀ ਬਾਰੇ ਦਿਓ ਆਪਣੀ ਰਾਏ


 


Babita

Content Editor

Related News