ਅਮਰੀਕਾ ਤੋਂ ਆਈ ਬੁਰੀ ਖਬਰ, ਪਿਓ ਤੋਂ ਬਾਅਦ ਪੁੱਤ ਦੀ ਵੀ 'ਕੋਰੋਨਾ' ਕਾਰਨ ਮੌਤ

Friday, May 08, 2020 - 09:47 AM (IST)

ਅਮਰੀਕਾ ਤੋਂ ਆਈ ਬੁਰੀ ਖਬਰ, ਪਿਓ ਤੋਂ ਬਾਅਦ ਪੁੱਤ ਦੀ ਵੀ 'ਕੋਰੋਨਾ' ਕਾਰਨ ਮੌਤ

ਟਾਂਡਾ ਉੜਮੁੜ (ਵਰਿੰਦਰ, ਕੁਲਦੀਸ਼, ਪੱਪੂ,ਮੋਮੀ) : ਕੋਰੋਨਾ ਵਾਇਰਸ ਦੇ ਆਲਮੀ ਕਹਿਰ 'ਚ ਟਾਂਡਾ ਦੇ ਬੇਟ ਇਲਾਕੇ ਦੇ ਪਿੰਡ ਪ੍ਰੇਮਪੁਰ ਲਈ ਅਮਰੀਕਾ ਤੋਂ ਇਕ ਹੋਰ ਬੁਰੀ ਖਬਰ ਆਈ ਹੈ। 13 ਅਪ੍ਰੈਲ ਨੂੰ ਅਮਰੀਕਾ ਦੇ ਨਿਊਯਾਰਕ 'ਚ ਕੋਰੋਨਾ ਵਾਇਰਸ ਨਾਲ ਮੌਤ ਦਾ ਸ਼ਿਕਾਰ ਹੋਏ ਡਾਕਟਰ ਚਰਨ ਸਿੰਘ ਦੇ ਕੋਰੋਨਾ ਪਾਜ਼ੇਟਿਵ ਆਏ ਨੌਜਵਾਨ ਪੁੱਤਰ ਗੁਰਜਸਪ੍ਰੀਤ ਸਿੰਘ ਦੀ ਵੀ ਬਿਮਾਰੀ ਨਾਲ ਜੂਝਦੇ ਹੋਏ ਬੀਤੇ ਦਿਨ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦੇ 132 ਮਾਮਲੇ ਪਾਜ਼ੇਟਿਵ, 1 ਦੀ ਮੌਤ

ਉਹ ਬੀਤੇ ਕਈ ਦਿਨਾਂ ਤੋਂ ਨਿਊਯਾਰਕ ਦੇ ਹਸਪਤਾਲ 'ਚ ਜ਼ੇਰੇ ਇਲਾਜ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮਾਂ ਜੋਗਿੰਦਰ ਕੌਰ ਵੀ ਵਾਇਰਸ ਨਾਲ ਪੀੜਤ ਹੈ ਅਤੇ ਜ਼ੇਰੇ ਇਲਾਜ ਹੈ ਤੇ ਉਸ ਦੀ ਹਾਲਤ 'ਚ ਸੁਧਾਰ ਹੈ। ਇਸ ਖਬਰ ਦੇ ਨਾਲ ਪਿੰਡ 'ਚ ਸੋਗ ਦੀ ਲਹਿਰ ਹੈ ਅਤੇ ਬੇਟ ਇਲਾਕੇ ਦੇ ਲੋਕ ਵਿਦੇਸ਼ਾਂ 'ਚ ਵਸੇ ਆਪਣਿਆਂ ਨੂੰ ਲੈ ਕੇ ਫ਼ਿਕਰਮੰਦ ਹਨ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਫਸੇ 3000 ਪੰਜਾਬੀਆਂ ਨੇ ਜਤਾਈ ਘਰ ਵਾਪਸੀ ਦੀ ਇੱਛਾ


author

Babita

Content Editor

Related News