ਪਿੰਡ ਮੂਨਕ ਦੇ ਨੌਜਵਾਨ ਦੀ ਗੁਜਰਾਤ 'ਚ ਸੜਕ ਹਾਦਸੇ ਦੌਰਾਨ ਮੌਤ

Sunday, May 17, 2020 - 09:11 AM (IST)

ਪਿੰਡ ਮੂਨਕ ਦੇ ਨੌਜਵਾਨ ਦੀ ਗੁਜਰਾਤ 'ਚ ਸੜਕ ਹਾਦਸੇ ਦੌਰਾਨ ਮੌਤ

ਟਾਂਡਾ ਉੜਮੁੜ (ਮੋਮੀ, ਜਸਵਿੰਦਰ) : ਪਿੰਡ ਮੂਨਕ ਖ਼ੁਰਦ ਦੇ 25 ਸਾਲਾ ਨੌਜਵਾਨ ਮਨਜੀਤ ਸਿੰਘ ਪੁੱਤਰ ਜਗਦੀਸ਼ ਸਿੰਘ ਦੀ ਬੀਤੀ ਰਾਤ ਗੁਜਰਾਤ-ਅਹਿਮਦਾਬਾਦ ਨੈਸ਼ਨਲ ਹਾਈਵੇਅ 'ਤੇ ਹੋਏ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਦੁਖਦ ਖਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਮੁਤਾਬਕ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਰੋਂਦੇ-ਵਿਲਕਦਿਆਂ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੇ ਪੁੱਤਰ 'ਤੇ ਟਰੱਕ ਦਾ ਟਾਇਰ ਚੜ੍ਹਨ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਮਨਜੀਤ ਸਿੰਘ ਖਰਾਬ ਹੋਏ ਆਪਣੇ ਟਰੱਕ ਦਾ ਟਾਇਰ ਬਦਲਣ ਵਾਸਤੇ ਜੈੱਕ ਲਾਉਣ ਲਈ ਟਰੱਕ ਹੇਠ ਗਿਆ ਸੀ ਕਿ ਪਿੱਛੋਂ ਅਚਾਨਕ ਹੀ ਟੈਂਕਰ ਦੇ ਵੱਜਣ ਕਾਰਨ ਟਰੱਕ ਉਸ ਉਪਰ ਚੜ੍ਹ ਗਿਆ ਅਤੇ ਮੌਕੇ 'ਤੇ ਉਸ ਦੀ ਮੌਤ ਹੋ ਗਈ।


author

Babita

Content Editor

Related News