13ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਨਹਿਰ 'ਚ ਡੁੱਬਣ ਕਾਰਨ ਹੋਈ ਮੌਤ ਨੇ ਖੜ੍ਹੇ ਕੀਤੇ ਸਵਾਲ

2/20/2021 1:50:39 PM

ਕਿਸ਼ਨਪੁਰਾ ਕਲਾਂ (ਹੀਰੋ): ਨਾਲ ਦੇ ਪਿੰਡ ਬਹਾਦਰਕੇ ਦੇ ਨੌਜਵਾਨ ਸਰਬਜੀਤ ਸਿੰਘ ਜੂਬਾ ਦੀ ਸਿੱਧਵਾਂ ਬੇਟ ਤੋਂ ਕਿਸ਼ਨਪੁਰਾ ਕਲਾਂ ਵਾਲੀ ਨਹਿਰ ’ਚ ਪਾਣੀ ਵਿਚ ਡੁੱਬ ਕੇ ਹੋਈ ਮੌਤ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ ਕਿਉਂਕਿ ਡੁੱਬਣ ਵਾਲੇ 23 ਸਾਲਾ ਨੌਜਵਾਨ ਦੀ ਜਲੰਧਰ ਜ਼ਿਲ੍ਹੇ ਦੇ ਪਿੰਡ ਭੋਡੇ ਦੀ ਕੁੜੀ ਕੁਲਵਿੰਦਰ ਕੌਰ ਨਾਲ ਲਾਵਾਂ ਹੋਈਆਂ ਸਨ, ਪਰ ਕੀ ਪਤਾ ਸੀ ਕਿ ਪ੍ਰਮਾਤਮਾ ਨੂੰ ਇਹ ਖੁਸ਼ੀ ਮਨਜ਼ੂਰ ਨਹੀਂ।

ਇਹ ਵੀ ਪੜ੍ਹੋ:  ਰਿਸ਼ਤੇ ਹੋਏ ਤਾਰ-ਤਾਰ, ਸਕੇ ਭਰਾ ਵਲੋਂ ਨਲਕੇ ਦੀ ਹੱਥੀ ਮਾਰ ਕੇ ਭਰਾ ਦਾ ਕਤਲ

ਪਾਣੀ ਵਿਚ ਡੁੱਬਣ ਕਾਰਣ ਨਵ-ਵਿਆਹੇ ਨੌਜਵਾਨ ਸਰਬਜੀਤ ਸਿੰਘ ਜੂਬਾ ਪੁੱਤਰ ਜੋਗਿੰਦਰ ਸਿੰਘ ਪਿੰਡ ਬਹਾਦਰ ਕੇ ਦੀ ਮੌਤ ਹੋਣ ਦੀ ਖ਼ਬਰ ਦਾ ਪਤਾ ਲੱਗਣ ’ਤੇ ਨੇੜਲੇ ਪਿੰਡਾਂ ਵਿਚ ਸੋਗ ਦੀ ਲਹਿਰ ਦੌੜ ਗਈ ਕਿਉਂਕਿ 23 ਸਾਲ ਦੇ ਮ੍ਰਿਤਕ ਦਾ ਵਿਆਹ 13 ਦਿਨ ਪਹਿਲਾਂ ਹੀ ਹੋਇਆ ਸੀ। ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਤੇ ਭਰਾ ਬਲਵਿੰਦਰ ਸਿੰਘ ਸਮੇਤ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਪੁਲਸ ਚੌਂਕੀ ਕਿਸ਼ਨਪੁਰਾ ਕਲਾਂ ਵਿਖੇ ਦਰਖਾਸਤ ਦਿੱਤੀ ਅਤੇ ਕਿਹਾ ਕਿ ਸਰਬਜੀਤ ਸਿੰਘ ਜੂਬਾ ਦੀ ਮੌਤ ਪਿੱਛੇ ਅਣਪਛਾਤੇ ਵਿਅਕਤੀਆਂ ਦੀ ਗਹਿਰੀ ਸਾਜਿਸ਼ ਹੋ ਸਕਦੀ ਹੈ।ਪੁਲਸ ਚੌਂਕੀ ਕਿਸ਼ਨਪੁਰਾ ਕਲਾਂ ਦੇ ਇੰਚਾਰਜ ਮਨਜੀਤ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।

ਇਹ ਵੀ ਪੜ੍ਹੋ:  ਸ਼ਰਮਨਾਕ ਹਾਰ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਦੇ ਭਾਜਪਾ ਦੇ ਮੰਡਲ ਪ੍ਰਧਾਨ ਨੇ ਦਿੱਤਾ ਅਸਤੀਫ਼ਾ


Shyna

Content Editor Shyna