ਜਲਾਲਾਬਾਦ ''ਚ ਵਾਪਰੇ ਹਾਦਸੇ ਦੌਰਾਨ 2 ਨੌਜਵਾਨਾਂ ਦੀ ਮੌਤ, ਇਕ ਦਾ 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ

02/04/2021 6:13:59 PM

ਜਲਾਲਾਬਾਦ (ਨਿਖੰਜ,ਜਤਿੰਦਰ): ਪੰਜਾਬ ’ਚ ਆਏ ਦਿਨੀਂ ਸੜਕ ਹਾਦਸੇ ਰੁਕਣ ਦਾ ਨਾਮ ਨਹੀ ਲੈ ਰਹੇ ਹਨ। ਇਸ ਤਰ੍ਹਾਂ ਹੀ ਬੀਤੀ ਬੁੱਧਵਾਰ ਦੀ ਰਾਤ ਨੂੰ ਸਵਾ 9 ਵਜੇ ਦੇ ਕਰੀਬ ਸ਼੍ਰੀ ਮੁਕਤਸਰ ਸਾਹਿਬ ਰੋਡ ਪਿੰਡ ਫਲੀਆ ਵਾਲਾ ਦੇ ਕੋਲ ਬਣੇ ਡਰੀਮ ਵਿਲਾ ਪੈਲਸ ਦੇ ਕੋਲ ਬੁਲਟ ਅਤੇ ਮੋਟਰਸਾਈਕਲ ਦੀ ਟੱਕਰ ’ਚ 2 ਵਿਅਾਹੇ ਹੋਏ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ 1 ਨੌਜਵਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸੜਕ ਹਾਦਸੇ ’ਚ ਜਾਨ ਗੁਵਾਉਣ ਵਾਲੇ ਨੌਜਵਾਨ ਛਿੰਦਰਪਾਲ ਸਿੰਘ ਦਾ 2 ਮਹੀਨੇ ਪਹਿਲਾਂ ਵਿਆਹ ਹੋਇਆ ਸੀ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਟਵਿੱਟਰ ਨੇ ਫ਼ਿਰ ਬੰਦ ਕੀਤੇ ਕਿਸਾਨ ਅੰਦੋਲਨ ਦੀ ਹਾਮੀ ਭਰਦੇ ਅਕਾਉਂਟ

PunjabKesari

ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਛਿੰਦਰਪਾਲ ਸਿੰਘ ਪੁੱਤਰ ਬੂੜ ਸਿੰਘ ਵਾਸੀ ਢਾਣੀ ਘਾਂਗਾ ਕਲਾਂ ਜੋ ਕਿ ਫੋਟੋਗ੍ਰਾਫਰ ਦਾ ਕੰਮ ਕਰਦਾ ਹੈ ਅਤੇ ਬੀਤੀ ਰਾਤ ਸਵਾ 9 ਵਜੇ ਦੇ ਕਰੀਬ ਆਪਣੇ ਇੱਕ ਦੋਸਤ ਰਾਜ ਕੁਮਾਰ ਪੁੱਤਰ ਸੁਖਦੇਵ ਸਿੰਘ ਨਾਲ ਮੋਟਰਸਾਈਕਲ ’ਤੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਜਦੋਂ ਸ਼੍ਰੀ ਮੁਕਤਸਰ ਸਾਹਿਬ ਰੋਡ ’ਤੇ ਸਥਿਤ ਡਰੀਮ ਵਿਲਾ ਪੈਲਸ ਦੇ ਕੋਲ ਪੁੱਜਾ ਤਾਂ ਉਸਦੀ ਟੱਕਰ ਅਮਨੀਦਪ ਪੁੱਤਰ ਤੀਰਥ ਰਾਮ ਵਾਸੀ ਸਵਾਹ ਵਾਲਾ ਦੇ ਬੁਲੈਟ ਨਾਲ ਹੋ ਅਤੇ ਇਸ ਭਿਆਨਕ ਸੜਕ ਹਾਦਸੇ ’ਚ ਛਿੰਦਰਪਾਲ ਸਿੰਘ ਅਤੇ ਅਮਨਦੀਪ ਵਾਸੀ ਸਵਾਹ ਵਾਲਾ ਦੀ ਮੌਕੇ ਤੇ ਮੋਤ ਹੋ ਗਈ। ਇਸ ਘਟਨਾਂ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਮੌਕੇ ’ਤੇ ਪੁੱਜੇ ਹਾਦਸਾਗ੍ਰਸਤ ਹੋਏ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਕਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Corona Vaccination: ਜਲੰਧਰ ’ਚ ਇਨ੍ਹਾਂ ਫਰੰਟ ਲਾਈਨਰ ਅਧਿਕਾਰੀਆਂ ਨੇ ਲਗਵਾਇਆ ਕੋਰੋਨਾ ਟੀਕਾ

PunjabKesari


Shyna

Content Editor

Related News