ਹੱਥੀਂ ਜਵਾਨ ਕੀਤੇ ਪੁੱਤ ਨੂੰ ਕਲਾਵੇ 'ਚ ਲੈ ਇੱਕੋ ਸਾਹ ਰੋਂਦੀ ਰਹੀ ਮਾਂ, ਬੋਲੀ-ਉੱਠ ਬੱਚਿਆ ਘਰ ਚੱਲੀਏ

Wednesday, Aug 16, 2023 - 03:07 PM (IST)

ਹੱਥੀਂ ਜਵਾਨ ਕੀਤੇ ਪੁੱਤ ਨੂੰ ਕਲਾਵੇ 'ਚ ਲੈ ਇੱਕੋ ਸਾਹ ਰੋਂਦੀ ਰਹੀ ਮਾਂ, ਬੋਲੀ-ਉੱਠ ਬੱਚਿਆ ਘਰ ਚੱਲੀਏ

ਅੰਮ੍ਰਿਤਸਰ  : ਅੰਮ੍ਰਿਤਸਰ 'ਚ ਨਸ਼ਿਆਂ ਨੇ ਫਿਰ ਇਕ ਮਾਂ ਕੋਲੋਂ ਪੁੱਤ ਖੋਹ ਲਿਆ। ਪੁੱਤ ਦੀ ਲਾਸ਼ ਨਾਲ ਲਿਪਟ ਕੇ ਮਾਂ ਇੱਕੋ ਸਾਹੇ ਬੋਲਦੀ ਰਹੀ ਕਿ ਉੱਠ ਬੱਚਿਆ ਘਰ ਚਲੀਏ। ਉਸ ਦਾ ਦਰਦ ਦੇਖ ਹਰ ਕਿਸੇ ਦੀ ਅੱਖ ਨਮ ਹੋ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਰਣਜੀਤ ਐਵਿਨਿਊ ਇਲਾਕੇ ਦੀ ਹੈ, ਜਿੱਥੇ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਬਰਨਾਲਾ 'ਚ ਦੋਹਰਾ ਕਤਲਕਾਂਡ, ਮਾਂ-ਧੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਮ੍ਰਿਤਕ ਨੌਜਵਾਨ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਫਿਲਹਾਲ ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਭਾਖੜਾ ਡੈਮ 'ਚੋਂ ਅੱਜ ਫਿਰ ਛੱਡਿਆ ਜਾਵੇਗਾ ਪਾਣੀ, ਡਰੇ ਹੋਏ ਲੋਕਾਂ ਲਈ ਮੰਤਰੀ ਬੈਂਸ ਦੀ ਖ਼ਾਸ ਅਪੀਲ (ਵੀਡੀਓ)

ਦੱਸਣਯੋਗ ਹੈ ਕਿ ਅੰਮ੍ਰਿਤਸਰ 'ਚ ਨਸ਼ੇ ਦੀ ਓਵਰਡੋਜ਼ ਨਾਲ ਇਹ ਪਹਿਲੀ ਮੌਤ ਨਹੀਂ ਹੈ, ਇਸ ਤੋਂ ਪਹਿਲਾਂ ਵੀ ਨੌਜਵਾਨ ਚਿੱਟੇ ਨਾਲ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਅੰਮ੍ਰਿਤਸਰ ਸਣੇ ਪੂਰੇ ਪੰਜਾਬ 'ਚ ਨੌਜਵਾਨ ਨਸ਼ਿਆਂ ਦੀ ਦਲਦਲ 'ਚ ਫ਼ਸਦੇ ਜਾ ਰਹੇ ਹਨ ਪਰ ਪੁਲਸ ਵੱਲੋਂ ਸਿਰਫ ਨਸ਼ਾ ਖ਼ਤਮ ਕਰਨ ਦੇ ਦਾਅਵੇ ਹੀ ਕੀਤੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Babita

Content Editor

Related News