ਸੜਕ ਹਾਦਸੇ ’ਚ ਨੌਜਵਾਨ ਦੀ ਮੌਤ

Friday, Mar 17, 2023 - 01:17 PM (IST)

ਸੜਕ ਹਾਦਸੇ ’ਚ ਨੌਜਵਾਨ ਦੀ ਮੌਤ

ਮੋਹਾਲੀ (ਪਰਦੀਪ) : ਵਾਲਮੀਕਿ ਕਾਲੋਨੀ ਫੇਜ਼-6 ਨੇੜੇ ਹੋਏ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਕੁੰਦਨ ਕੁਮਾਰ ਆਜ਼ਾਦ ਨਗਰ ਬਲੌਂਗੀ ਦਾ ਵਸਨੀਕ ਸੀ ਅਤੇ ਫੇਜ਼-1 'ਚ ਸਥਿਤ ਹਰੀਸ਼ ਬੈਂਡ 'ਚ ਕੰਮ ਕਰਦਾ ਸੀ। ਕੁੰਦਨ ਆਪਣੇ ਜੀਜੇ ਨਾਲ ਬੜਮਾਜਰਾ ਵੱਲ ਜਾ ਰਿਹਾ ਸੀ ਕਿ ਪਿੱਛੋਂ ਵੇਰਕਾ ਮਿਲਕ ਪਲਾਂਟ ਨੂੰ ਦੁੱਧ ਸਪਲਾਈ ਕਰਨ ਵਾਲੀ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਜ਼ਖਮੀ ਹੋਏ ਕੁੰਦਨ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਪੁਲਸ ਚੌਂਕੀ ਫੇਜ਼-6 ਦੇ ਇੰਚਾਰਜ ਨਰਿੰਦਰ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ। ਲਾਸ਼ ਨੂੰ ਫੇਜ਼-6 ਦੇ ਸਿਵਲ ਹਸਪਤਾਲ ਭਿਜਵਾਇਆ ਗਿਆ। ਪੁਲਸ ਨੇ ਗੱਡੀ ਦੇ ਡਰਾਈਵਰ ਸ਼ਿਵ ਕੁਮਾਰ ਨੂੰ ਹਿਰਾਸਤ 'ਚ ਲੈ ਲਿਆ ਹੈ। ਸੰਪਰਕ ਕਰਨ ’ਤੇ ਥਾਣਾ ਫੇਜ਼-1 ਦੇ ਐੱਸ. ਐੱਚ. ਓ. ਰਜਨੀਸ਼ ਚੌਧਰੀ ਨੇ ਦੱਸਿਆ ਕਿ ਪੁਲਸ ਨੇ ਗੱਡੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।


author

Babita

Content Editor

Related News