ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਨੌਜਵਾਨ ਮੁੰਡੇ ਦੀ ਮੌਤ

Wednesday, Feb 10, 2021 - 12:54 PM (IST)

ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਨੌਜਵਾਨ ਮੁੰਡੇ ਦੀ ਮੌਤ

ਸ਼ੇਰਪੁਰ (ਅਨੀਸ਼, ਸਿੰਗਲਾ)- ਸਥਾਨਕ ਧੂਰੀ ਰੋਡ ’ਤੇ ਬੱਸ ਅਤੇ ਮੋਟਰਸਾਈਕਲ ਸਵਾਰ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ (25) ਸਾਲ ਪੁੱਤਰ ਜੰਗ ਸਿੰਘ ਵਾਸੀ ਨੰਗਲ ਜ਼ਿਲ੍ਹਾ ਬਰਨਾਲਾ ਸ਼ੇਰਪੁਰ ਵਾਲੀ ਸਾਈਡ ਤੋਂ ਕਾਤਰੋਂ ਵੱਲ ਮੋਟਰਸਾਈਕਲ ’ਤੇ ਜਾ ਰਿਹਾ ਸੀ, ਜਿੱਥੇ ਸਾਹਮਣੇ ਤੋਂ ਆ ਰਹੀ ਨਿੱਜੀ ਕੰਪਨੀ ਦੀ ਬੱਸ ਨਾਲ ਟੱਕਰ ਹੋ ਜਾਣ ਕਰ ਕੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।

ਜ਼ਿਕਰਯੋਗ ਹੈ ਕਿ ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਸ਼ੇਰਪੁਰ ਵਿਖੇ ਇਕ ਵਰਕਸ਼ਾਪ ’ਚ ਕੰਮ ਕਰਦਾ ਸੀ। ਥਾਣਾ ਸ਼ੇਰਪੁਰ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਧੂਰੀ ਵਿਖੇ ਭੇਜਿਆ ਗਿਆ ਹੈ।


author

Gurminder Singh

Content Editor

Related News