ਖਰੜ ''ਚ ਦਰਦਨਾਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ
Sunday, May 15, 2022 - 02:25 PM (IST)
ਖਰੜ (ਰਣਬੀਰ) : ਖਰੜ-ਮੋਰਿੰਡਾ ਰੋਡ ’ਤੇ ਵਾਪਰੇ ਸੜਕ ਹਾਦਸੇ ’ਚ ਦੋਪਹੀਆ ਵਾਹਨ ਚਾਲਕ ਇਕ ਨੌਜਵਾਨ ਦੀ ਮੌਤ ਹੋ ਗਈ। ਥਾਣਾ ਘੜੂੰਆਂ ਪੁਲਸ ਵੱਲੋਂ ਇਸ ਸਬੰਧੀ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਪਿੰਡ ਮਾਮੂਪੁਰ ਵਾਸੀ ਲਖਵੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਅਤੇ ਉਸ ਦਾ ਪੁੱਤਰ ਕਮਲਪ੍ਰੀਤ ਸਿੰਘ (27) ਆਪੋ-ਆਪਣੇ ਐਕਟਿਵਾ ਰਾਹੀਂ ਖਰੜ ਕਿਸੇ ਨਿੱਜੀ ਕੰਮ ਲਈ ਆਏ ਸਨ।
ਵਾਪਸੀ ਮੌਕੇ ਜਦੋਂ ਪਿੰਡ ਰੁੜਕੀ ਪੁਖ਼ਤਾ ਨੇੜੇ ਪੁੱਜੇ ਤਾਂ ਪਿੱਛੋਂ ਆਈ ਤੇਜ਼ ਰਫ਼ਤਾਰ ਇੰਡੀਗੋ ਕਾਰ ਦੇ ਚਾਲਕ ਨੇ ਅੱਗੇ ਜਾ ਰਹੇ ਕਮਲਪ੍ਰੀਤ ਸਿੰਘ ਦੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਘੜੂੰਆਂ ਪੁਲਸ ਨੇ ਮੌਕੇ ’ਤੇ ਪੁੱਜ ਕੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।