ਘਰੇਲੂ ਝਗੜੇ ਦੌਰਾਨ ਨੌਜਵਾਨ ਨੇ ਨਿਗਲਿਆ ਜ਼ਹਿਰ

Sunday, Sep 27, 2020 - 11:31 AM (IST)

ਘਰੇਲੂ ਝਗੜੇ ਦੌਰਾਨ ਨੌਜਵਾਨ ਨੇ ਨਿਗਲਿਆ ਜ਼ਹਿਰ

ਲੁਧਿਆਣਾ (ਜ.ਬ.) : ਬਸਤੀ ਜੋਧੇਵਾਲ ਦੀ ਕਰਮਸਰ ਕਾਲੋਨੀ ਇਲਾਕੇ 'ਚ ਘਰੇਲੂ ਝਗੜੇ ਦੌਰਾਨ ਇਕ ਨੌਜਵਾਨ ਨੇ ਜ਼ਹਿਰ ਨਿਗਲ ਲਿਆ। ਗੰਭੀਰ ਹਾਲਤ 'ਚ ਰਾਜ ਨੂੰ ਇਲਾਜ ਲਈ ਰਾਮ ਚੈਰੀਟੇਬਲ ਹਸਪਾਤਲ 'ਚ ਦਾਖ਼ਲ ਕਰਵਾਇਆ ਗਿਆ। ਉਸ ਦੀ ਹਾਲਤ ਖਤਰੇ ਤੋਂ ਬਾਹਰ ਪਰ ਚਿੰਤਾਜਨਕ ਦੱਸੀ ਜਾ ਰਹੀ ਹੈ।

ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਰਾਮ ਨੇ ਆਪਣੇ ਸਹੁਰਿਆਂ ਤੋਂ ਕਥਿਤ ਤੌਰ ’ਤੇ ਪਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ ਹੈ। ਉਸ ਦਾ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਇਲਾਕਾ ਪੁਲਸ ਦਾ ਕਹਿਣਾ ਹੈ ਕਿ ਕੇਸ ਦੀ ਛਾਣਬੀਣ ਕੀਤੀ ਜਾ ਰਹੀ ਹੈ।


author

Babita

Content Editor

Related News