ਚੰਡੀਗੜ੍ਹ ''ਚ ਨੌਜਵਾਨ ਦੀ ਅੱਧ-ਸੜੀ ਲਾਸ਼ ਮਿਲਣ ਦਾ ਮਾਮਲਾ, ਪੋਸਟਮਾਰਟਮ ''ਚ ਹੋਇਆ ਵੱਡਾ ਖ਼ੁਲਾਸਾ
Monday, Sep 21, 2020 - 11:52 AM (IST)
ਚੰਡੀਗੜ੍ਹ (ਸੁਸ਼ੀਲ) : ਧਨਾਸ ਝੀਲ ਤੋਂ ਡੱਡੂਮਾਜਰਾ ਜਾਣ ਵਾਲੀ ਸੜਕ ਕੰਡੇ ਜੰਗਲੀ ਇਲਾਕੇ 'ਚ ਅੱਧ-ਸੜੀ ਨੌਜਵਾਨ ਦੀ ਲਾਸ਼ ਮਿਲੀ ਸੀ। ਪੋਸਟਮਾਰਟਮ 'ਚ ਪਤਾ ਲੱਗਾ ਹੈ ਕਿ ਉਸ ਦਾ ਚਾਕੂ ਮਾਰ ਕੇ ਕਤਲ ਕੀਤਾ ਗਿਆ ਸੀ। ਸਰੀਰ 'ਚ ਕਈ ਜਗ੍ਹਾ ਚਾਕੂ ਲੱਗਣ ਅਤੇ ਖੂਨ ਨਿਕਲਣ ਨਾਲ ਉਸ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਪੁੱਤ ਦੀ ਦੁਖ਼ਦ ਖ਼ਬਰ ਨੇ ਘਰ 'ਚ ਪੁਆਏ ਵੈਣ, ਟੱਬਰ ਦਾ ਰੋ-ਰੋ ਬੁਰਾ ਹਾਲ
ਇਸ ਤੋਂ ਬਾਅਦ ਮੁਲਜ਼ਮਾਂ ਨੇ ਮ੍ਰਿਤਕ ਦੀ ਪਛਾਣ ਮਿਟਾਉਣ ਲਈ ਉਪਰ ਵਾਲਾ ਹਿੱਸਾ ਸਾੜ ਦਿੱਤਾ ਸੀ। ਉਥੇ ਹੀ ਹੈਰਾਨੀ ਇਹ ਹੈ ਕਿ ਨੌਜਵਾਨ ਦੀ 25 ਦਿਨਾਂ ਬਾਅਦ ਵੀ ਪੁਲਸ ਪਛਾਣ ਨਹੀਂ ਕਰ ਸਕੀ ਹੈ। ਪੁਲਸ ਨੇ 5 ਸਤੰਬਰ ਨੂੰ ਲਾਸ਼ ਦਾ ਪੋਸਟਮਾਰਟਮ ਡਾਕਟਰਾਂ ਦੇ ਪੈਨਲ ਤੋਂ ਕਰਵਾਇਆ ਸੀ। ਇਸ ਤੋਂ ਬਾਅਦ ਲਾਸ਼ ਨੂੰ ਇਕ ਸੰਸਥਾ ਨੂੰ ਸੌਂਪ ਦਿੱਤਾ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ : CTU ਦੀਆਂ ਬੱਸਾਂ 'ਚ ਟਿਕਟ ਲਈ ਕੈਸ਼ ਦੀ ਲੋੜ ਨਹੀਂ, ਇੰਝ ਪੇਮੈਂਟ ਕਰ ਸਕਣਗੇ ਮੁਸਾਫ਼ਰ
27 ਅਗਸਤ ਨੂੰ ਮਿਲੀ ਸੀ ਲਾਸ਼
ਧਨਾਸ ਝੀਲ ਤੋਂ ਡੱਡੂਮਾਜਰਾ ਜਾਣ ਵਾਲੀ ਸੜਕ ਕੰਡੇ ਜੰਗਲੀ ਇਲਾਕੇ 'ਚ 27 ਅਗਸਤ ਨੂੰ ਅੱਧ ਸੜੀ ਲਾਸ਼ ਮਿਲੀ ਸੀ। ਸਵੇਰੇ 8.30 ਵਜੇ ਜੰਗਲਾਤ ਮਹਿਕਮੇ ਦੇ ਚੌਂਕੀਦਾਰ ਮਹਿੰਦਰ ਰਾਮ ਅਤੇ ਮੁਕੇਸ਼ ਨੇ ਮਾਮਲੇ ਦੀ ਸੂਚਨਾ ਪੁਲਸ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਨੌਜਵਾਨ ਦੇ ਸਰੀਰ ਦਾ ਉੱਪਰਲਾ ਹਿੱਸਾ ਸੜਿਆ ਹੋਇਆ ਸੀ।
ਇਹ ਵੀ ਪੜ੍ਹੋ : 2 ਬੱਚਿਆਂ ਦੀ ਮਾਂ ਦੀਆਂ ਖਿੱਚੀਆਂ ਅਸ਼ਲੀਲ ਤਸਵੀਰਾਂ, ਬੇਇੱਜ਼ਤੀ ਡਰੋਂ ਨਹਿਰ 'ਚ ਮਾਰੀ ਛਾਲ
ਜਾਂਚ ’ਚ ਪਤਾ ਚੱਲਿਆ ਕਿ ਨੌਜਵਾਨ ਦਾ ਕਤਲ ਕਿਤੇ ਹੋਰ ਕਰ ਕੇ ਲਾਸ਼ ਨੂੰ ਜੰਗਲ 'ਚ ਲਿਆ ਕੇ ਪਛਾਣ ਮਿਟਾਉਣ ਲਈ ਚਿਹਰਾ ਸਾੜ ਦਿੱਤਾ ਸੀ। ਸੈਕਟਰ-11 ਥਾਣਾ ਪੁਲਸ ਨੇ ਕਤਲ ਅਤੇ ਸਬੂਤ ਮਿਟਾਉਣ ਦਾ ਮਾਮਲਾ ਦਰਜ ਕੀਤਾ ਸੀ।