ਫਾਜ਼ਿਲਕਾ ''ਚ ਗੁੜਗਾਓਂ ਤੋਂ ਪਰਤੇ ਨੌਜਵਾਨ ''ਚ ਕੋਰੋਨਾ ਦੀ ਪੁਸ਼ਟੀ, ਕੁੱਲ ਗਿਣਤੀ ਪੁੱਜੀ 40

Monday, May 11, 2020 - 09:24 AM (IST)

ਫਾਜ਼ਿਲਕਾ ''ਚ ਗੁੜਗਾਓਂ ਤੋਂ ਪਰਤੇ ਨੌਜਵਾਨ ''ਚ ਕੋਰੋਨਾ ਦੀ ਪੁਸ਼ਟੀ, ਕੁੱਲ ਗਿਣਤੀ ਪੁੱਜੀ 40

ਫਾਜ਼ਿਲਕਾ (ਸੇਤੀਆ) : ਫਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇੱਥੇ ਅਬੋਹਰ ਦੇ ਇਕ ਪਿੰਡ ਦਾ 25 ਸਾਲਾ ਨੌਜਵਾਨ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਹ ਨੌਜਵਾਨ ਬੀਤੀ 5 ਮਈ ਨੂੰ ਗੁੜਗਾਓਂ ਤੋਂ ਅਬੋਹਰ ਵਾਪਸ ਪਰਤਿਆ ਸੀ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਹਰਚੰਦ ਸਿੰਘ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਦਿੱਲੀ ਦੇ ਗੁੜਗਾਓਂ 'ਚ ਕੰਮ ਕਰਦਾ ਸੀ, ਜਿਸ ਦੇ ਵਾਪਸ ਪਰਤਣ 'ਤੇ ਸਿਹਤ ਵਿਭਾਗ ਦੀ ਟੀਮ ਨੇ ਇਸ ਨੌਜਵਾਨ ਦੇ ਸੈਂਪਲ ਲਏ ਸਨ, ਜਿਸ ਦੀ ਬੀਤੀ ਦੇਰ ਰਾਤ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਸੀ। ਇਸ ਨਵੇਂ ਕੇਸ ਤੋਂ ਬਾਅਦ ਫਾਜ਼ਿਲਕਾ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 40 ਹੋ ਗਈ ਹੈ।


author

Babita

Content Editor

Related News