ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Tuesday, Aug 15, 2017 - 12:35 AM (IST)

ਫਰੀਦਕੋਟ,(ਰਾਜਨ)- ਗੁਰੂ ਨਾਨਕ ਕਾਲੋਨੀ ਵਿਖੇ ਚੱਲ ਰਹੇ ਇਕ ਪੀ. ਜੀ. 'ਚ ਰਹਿੰਦੇ ਆਪਣੇ ਦੋਸਤ ਕੋਲ ਆਏ ਇਕ ਲੜਕੇ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ। ਜਾਣਕਾਰੀ ਅਨੁਸਾਰ 22 ਸਾਲਾ ਮ੍ਰਿਤਕ ਨੌਜਵਾਨ ਸੁਖਪ੍ਰੀਤ ਆਪਣੇ ਦੋਸਤ ਕੋਲ ਆਇਆ ਸੀ ਤੇ ਉਸ ਦਾ ਦੋਸਤ ਡਿਊਟੀ 'ਤੇ ਗਿਆ ਹੋਇਆ ਸੀ। ਜਦ ਉਹ ਵਾਪਸ ਆਇਆ ਤਾਂ ਉਸ ਨੇ ਵੇਖਿਆ ਕਿ ਸੁਖਪ੍ਰੀਤ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। 
ਸੂਚਨਾ ਮਿਲਦੇ ਹੀ ਬਲਜੀਤ ਸਿੰਘ ਏ. ਐੱਸ. ਆਈ. ਨੇ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਡੇਰਾ ਸਿਰਸਾ ਤੋਂ ਫ਼ਰੀਦਕੋਟ ਆਇਆ ਸੀ ਅਤੇ ਰਾਤ ਕੱਟਣ ਲਈ ਆਪਣੇ ਦੋਸਤ ਕੋਲ ਪੀ. ਜੀ. ਵਿਚ ਰੁਕਿਆ ਸੀ। ਮ੍ਰਿਤਕ ਲੜਕੇ ਦੇ ਪਿਤਾ ਅਨੁਸਾਰ ਉਸ ਦਾ ਪੁੱਤਰ ਬਾਘਾਪੁਰਾਣਾ ਵਿਖੇ ਇਕ ਮੋਬਾਇਲ ਕੰਪਨੀ ਵਿਚ ਕੰਮ ਕਰਦਾ ਸੀ।


Related News