ਮੰਗਣੀ ਤੋਂ 3 ਸਾਲ ਬਾਅਦ ਵਿਆਹ ਤੋਂ ਮੁੱਕਰੀ ਕੁੜੀ, ਮਾਪਿਆਂ ਦਾ ਇਕਲੌਤਾ ਪੁੱਤ ਜਰ ਨਾ ਸਕਿਆ ਇਨਕਾਰ

Tuesday, Aug 29, 2023 - 11:41 AM (IST)

ਮੰਗਣੀ ਤੋਂ 3 ਸਾਲ ਬਾਅਦ ਵਿਆਹ ਤੋਂ ਮੁੱਕਰੀ ਕੁੜੀ, ਮਾਪਿਆਂ ਦਾ ਇਕਲੌਤਾ ਪੁੱਤ ਜਰ ਨਾ ਸਕਿਆ ਇਨਕਾਰ

ਪਟਿਆਲਾ (ਕਵਲਜੀਤ) : ਪਟਿਆਲਾ ਜ਼ਿਲ੍ਹੇ ਦੇ ਹਲਕਾ ਪਾਤੜਾਂ ਅਧੀਨ ਆਉਂਦੇ ਪਿੰਡ ਨਾਈਵਾਲ ਤੋਂ ਇਕ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਕਰਮਜੀਤ ਸਿੰਘ ਵੱਜੋਂ ਹੋਈ ਹੈ, ਜਿਹੜਾ ਮਾਪਿਆਂ ਦਾ ਇਕਲੌਤਾ ਪੁੱਤ ਸੀ। ਕਰਮਜੀਤ ਕੁੱਲ 8 ਕਿਲ੍ਹੇ ਜ਼ਮੀਨ ਦਾ ਵਾਰਸ ਸੀ। ਦਰਅਸਲ 3 ਸਾਲ ਪਹਿਲਾਂ ਕਰਮਜੀਤ ਸਿੰਘ ਦਾ ਰਿਸ਼ਤਾ ਉਸ ਦੀ ਪਸੰਦ ਦੀ ਕੁੜੀ ਅਨਮੋਲਦੀਪ ਕੌਰ ਨਾਲ ਪਿੰਡ ਪਹਾੜਪੁਰ ਨਜ਼ਦੀਕ ਨਾਭਾ ਵਿਖੇ ਪੱਕਾ ਹੋਇਆ ਸੀ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੀ ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ, ਖੰਨਾ ਪੁਲਸ ਨੂੰ ਦਿੱਤੇ ਇਹ ਹੁਕਮ

ਦੋਹਾਂ ਨੇ ਇਕੱਠਿਆਂ ਆਈਲੈੱਟਸ ਕੀਤੀ ਤੇ ਬਾਹਰ ਜਾਣਾ ਸੀ। ਦੋਹਾਂ ਨੇ ਜਲਦੀ ਵਿਆਹ ਕਰਵਾਉਣਾ ਸੀ ਪਰ ਜਦੋਂ ਰਿਸ਼ਤਾ ਹੋਇਆ ਸੀ, ਉਸ ਵੇਲੇ ਕੁੜੀ ਦਸਵੀਂ ਜਮਾਤ 'ਚ ਪੜ੍ਹਦੀ ਸੀ। ਇਸ ਕਰਕੇ ਉਸਦੇ ਪਰਿਵਾਰ ਦਾ ਕਹਿਣਾ ਸੀ ਕਿ ਸਾਡੀ ਕੁੜੀ 12ਵੀਂ ਜਮਾਤ ਕਰ ਲਵੇ ਫਿਰ ਦੋਹਾਂ ਨੂੰ ਵਿਆਹ ਕਰਵਾ ਕੇ ਬਾਹਰ ਭੇਜ ਦੇਵਾਂਗੇ। ਹੁਣ ਜਦੋਂ ਕੁੜੀ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਤਾਂ ਉਸਦੇ ਪਰਿਵਾਰ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਕਹਿ ਦਿੱਤਾ ਕਿ ਅਸੀਂ ਤਾਂ ਆਪਣੀ ਕੁੜੀ ਨੂੰ ਇਕੱਲਿਆਂ ਹੀ ਬਾਹਰ ਭੇਜਾਂਗੇ।

ਇਹ ਵੀ ਪੜ੍ਹੋ : ਪੰਜਾਬ ਦੇ ਵਿਧਾਇਕ ਦੀ ਗੱਡੀ ਦਾ ਚੰਡੀਗੜ੍ਹ 'ਚ ਚਲਾਨ, ਜਾਣੋ ਕੀ ਹੈ ਪੂਰਾ ਮਾਜਰਾ

ਅਸੀਂ ਕੋਈ ਤੁਹਾਡੇ ਮੁੰਡੇ ਨਾਲ ਵਿਆਹ ਨਹੀਂ ਕਾਰਵਾਉਣਾ। ਉਸ ਵੇਲੇ ਸਾਡੀ ਕੁੜੀ ਜਵਾਕ ਸੀ, ਸਾਡੇ ਕਹਿਣੇ 'ਚ ਨਹੀਂ ਸੀ। ਹੁਣ ਸਾਡੀ ਕੁੜੀ ਸਾਰੀ ਗੱਲ ਮੰਨਦੀ ਹੈ ਅਤੇ ਅਸੀਂ ਇਹ ਵਿਆਹ ਨਹੀਂ ਕਰਨਾ। ਇਸ ਤੋਂ ਬਾਅਦ ਤੰਗ ਆ ਕੇ ਪੀੜਤ ਨੌਜਵਾਨ ਕਰਮਜੀਤ ਸਿੰਘ ਨੇ ਜ਼ਹਿਰੀਲੀ ਚੀਜ਼ ਪੀ ਕੇ ਖ਼ੁਦਕੁਸ਼ੀ ਕਰ ਲਈ। ਪੀੜਤ ਪਰਿਵਾਰ ਦੀ ਮੰਗ ਹੈ ਕਿ ਦੋਸ਼ੀ ਪਰਿਵਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Babita

Content Editor

Related News