ਕੋਰੋਨਾ ਦੀ ਔਖੀ ਘੜੀ ਦੌਰਾਨ ਕੰਮ ਨਾ ਮਿਲਣ ''ਤੇ ਪਰਵਾਸੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Friday, May 14, 2021 - 04:45 PM (IST)

ਕੋਰੋਨਾ ਦੀ ਔਖੀ ਘੜੀ ਦੌਰਾਨ ਕੰਮ ਨਾ ਮਿਲਣ ''ਤੇ ਪਰਵਾਸੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਬਨੂੜ (ਗੁਰਪਾਲ) : ਇੱਥੇ ਬਨੂੜ ਨੇੜਲੇ ਪਿੰਡ ਮੋਟੇਮਾਜਰਾ ਵਿਚ ਇਕ 20 ਸਾਲਾ ਪਰਵਾਸੀ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਪਿਛਲੇ ਤਿੰਨ ਮਹੀਨੇ ਤੋਂ ਪਿੰਡ ਮੋਟੇਮਾਜਰਾ ਵਿਚ ਇਕ ਪਰਵਾਸੀ ਨੌਜਵਾਨ ਕਿਰਾਏ ਦੇ ਕਮਰੇ ਵਿਚ ਆਪਣੀ ਪਤਨੀ ਤੇ ਛੋਟੀ ਜਿਹੀ ਬੱਚੀ ਨਾਲ ਰਹਿੰਦਾ ਸੀ। ਪਰਵਾਸੀ ਨੌਜਵਾਨ ਅੱਜ-ਕੱਲ੍ਹ ਕੰਮ ਨਾ ਮਿਲਣ ਕਰਕੇ ਅਕਸਰ ਪਰੇਸ਼ਾਨ ਰਹਿੰਦਾ ਸੀ। ਬੀਤੇ ਦਿਨ ਉਹ ਆਪਣੀ ਧਰਮ ਪਤਨੀ ਨੂੰ ਬਨੂੜ ਹਸਪਤਾਲ ਤੋਂ ਦਵਾਈ ਦਿਵਾ ਕੇ ਲਿਆਇਆ ਸੀ।

ਇਸ ਤੋਂ ਬਾਅਦ ਉਹ ਆਪਣੇ ਕਮਰੇ ਵਿਚ ਕੁੰਡੀ ਲਾ ਕੇ ਪੈ ਗਿਆ ਅਤੇ ਸ਼ਾਮ ਨੂੰ ਜਦੋਂ ਉਸ ਦੀ ਪਤਨੀ ਨੇ ਦੇਖਿਆ ਕਿ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਉਸ ਦੀ ਪਤਨੀ ਨੇ ਇਸ ਘਟਨਾ ਬਾਰੇ ਤੁਰੰਤ ਮਕਾਨ ਮਾਲਕਾਂ ਨੂੰ ਸੂਚਿਤ ਕੀਤਾ ਤੇ ਉਨ੍ਹਾਂ ਅੱਗੋਂ ਉਸ ਨੂੰ ਇਸ ਘਟਨਾ ਬਾਰੇ ਪੁਲਸ ਨੂੰ ਜਾਣਕਾਰੀ ਦਿੱਤੀ। ਇਸ ਮਾਮਲੇ ਬਾਰੇ ਜਦੋਂ ਪੁਲਸ ਚੌਂਕੀ ਦੇ ਇੰਚਾਰਜ ਕੁਲਵੰਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਨੇ ਪੱਖੇ ਨਾਲ ਚੁੰਨੀ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਸੀ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ-174 ਦੀ ਕਾਰਵਾਈ ਕਰਕੇ ਅਗਲੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।


author

Babita

Content Editor

Related News