ਭਾਬੀ ਤੋਂ ਦੁਖੀ ਨੌਜਵਾਨ ਨੇ ਚੁਣਿਆ ਮੌਤ ਦਾ ਰਾਹ,ਖ਼ੁਦਕੁਸ਼ੀ ਨੋਟ ਤੋਂ ਆਇਆ ਸੱਚ ਸਾਹਮਣੇ

Monday, Jul 27, 2020 - 04:00 PM (IST)

ਲੁਧਿਆਣਾ : ਆਪਣੀ ਭਾਬੀ ਤੋਂ ਤੰਗ ਆ ਕੇ ਇਕ ਨੌਜਵਾਨ ਨੇ ਮੌਤ ਨੂੰ ਗਲੇ ਲਗਾ ਲਿਆ। ਉਸ ਨੇ ਆਪਣੀ ਦੁਕਾਨ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸ ਕੋਲੋਂ ਮਿਲੇ ਖ਼ੁਦਕੁਸ਼ੀ ਨੋਟ ਦੇ ਆਧਾਰ ’ਤੇ ਪੁਲਸ ਨੇ ਮ੍ਰਿਤਕ ਦੀ ਭਾਬੀ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਛਾਣਬੀਨ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਟਿੱਬਾ ਦੇ ਰਮੇਸ਼ ਨਗਰ ਦੀ ਹੈ। ਜਾਂਚ ਅਧਿਕਾਰੀ ਸਬ ਇੰਸ. ਗੁਰਮੇਜ ਸਿੰਘ ਨੇ ਦੱਸਿਆ ਕਿ ਕ੍ਰਿਸ਼ਨਾ ਵਿਹਾਰ ਇਲਾਕੇ ਦਾ ਰਹਿਣ ਵਾਲਾ 21 ਸਾਲਾ ਨਵੇਦ ਸਿਲਾਈ ਦਾ ਕੰਮ ਕਰਦਾ ਸੀ। ਬੀਤੇ ਸ਼ੁੱਕਰਵਾਰ ਨੂੰ ਉਸ ਨੇ ਆਪਣੀ ਦੁਕਾਨ ’ਚ ਫਾਹਾ ਲੈ ਲਿਆ।

ਇਹ ਵੀ ਪੜ੍ਹੋ : ਫਿਰੋਜ਼ਪੁਰ : ਠੇਕੇ ਲੁੱਟਣ ਦੀ ਯੋਜਨਾ ਬਣਾ ਰਿਹਾ ਸੀ ਲੁਟੇਰਾ ਗਿਰੋਹ, 4 ਮੈਂਬਰ ਹਥਿਆਰਾਂ ਸਣੇ ਗ੍ਰਿਫ਼ਤਾਰ

ਘਟਨਾ ਵਾਲੀ ਥਾਂ ’ਤੇ ਇਕ ਖ਼ੁਦਕੁਸ਼ੀ ਨੋਟ ਮਿਲਿਆ ਹੈ, ਜਿਸ 'ਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਭਾਬੀ ਖੁਸ਼ਨੁਮਾ ਨੂੰ ਠਹਿਰਾਇਆ ਹੈ। ਨੋਟ ’ਚ ਉਸ ਨੇ ਲਿਖਿਆ ਹੈ ਕਿ ਉਹ ਆਪਣੀ ਭਾਬੀ ਤੋਂ ਤੰਗ ਆ ਕੇ ਮੌਤ ਨੂੰ ਗਲੇ ਲਗਾ ਰਿਹਾ ਹੈ। ਗੁਰਮੇਜ਼ ਨੇ ਦੱਸਿਆ ਕਿ ਦੋਸ਼ੀ ਖੁਸ਼ਨੁਮਾ ਮ੍ਰਿਤਕ ਦੇ ਵੱਡੇ ਭਰਾ ਸਵੇਜ਼ ਸੈਫੀ ਦੀ ਪਤਨੀ ਹੈ। ਸ਼ੈਫ ਨੇ ਘਰ ’ਚ ਕਰਿਆਨੇ ਦੀ ਦੁਕਾਨ ਖੋਲ੍ਹ ਰੱਖੀ ਹੈ। ਨਵੇਦ ਦਾ ਪਿਤਾ ਅਹਿਮਦ ਮਜ਼ਦੂਰੀ ਕਰਦਾ ਹੈ। ਨਵੇਦ ਤੋਂ ਇਲਾਵਾ ਉਸ ਦੇ 5 ਭਰਾ-ਭੈਣ ਹਨ ਅਤੇ ਨਵੇਦ ਸਾਰੇ ਭਰਾਵਾਂ ਭੈਣਾਂ ’ਚ ਦੂਜੇ ਨੰਬਰ ’ਤੇ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਕੋਰੋਨਾ ਇਲਾਜ ਲਈ ਨਿੱਜੀ ਹਸਪਤਾਲ ਵੀ ਲੈ ਸਕਣਗੇ 'ਪਲਾਜ਼ਮਾ'
ਸ਼ਟਰ ਖੋਲ੍ਹ ਕੇ ਦੇਖਿਆ ਤਾਂ ਲਟਕ ਰਿਹਾ ਸੀ ਨਵੇਦ
ਘਟਨਾ ਵਾਲੇ ਦਿਨ ਕਰੀਬ 1 ਵਜੇ ਨਵੇਦ ਦੁਕਾਨ ’ਤੇ ਜਾਣ ਦੀ ਗੱਲ ਕਹਿ ਕੇ ਘਰੋਂ ਨਿਕਲਿਆ ਸੀ। ਸ਼ਾਮ ਲਗਭਗ 4 ਵਜੇ ਅਹਿਮਦ ਦੁਕਾਨ ਦੇ ਅੱਗੋਂ ਨਿਕਲਿਆ ਤਾਂ ਸ਼ਟਰ ਬੰਦ ਸੀ। ਉਸ ਨੇ ਨਵੇਦ ਨੂੰ ਫੋਨ ਕੀਤਾ ਪਰ ਮੋਬਾਇਲ ਦੀ ਘੰਟੀ ਜਾਂਦੀ ਰਹੀ। ਉਸ ਨੇ ਸ਼ਟਰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਅੰਦਰੋਂ ਬੰਦ ਸੀ। ਕਾਫੀ ਦੇਰ ਤੱਕ ਉਹ ਸ਼ਟਰ ਖੜਕਾਉਂਦਾ ਰਿਹਾ ਪਰ ਅੰਦਰੋਂ ਕੋਈ ਜਵਾਬ ਨਹੀਂ ਆਇਆ। ਸ਼ੈਫੀ ਨੂੰ ਬੁਲਾਇਆ, ਇਸ ਤੋਂ ਬਾਅਦ ਸ਼ਟਰ ਤੋੜ ਕੇ ਖੋਲ੍ਹਿਆ ਗਿਆ ਤਾਂ ਅੰਦਰ ਨਵੇਦ ਦੀ ਲਾਸ਼ ਝੂਲਦੀ ਮਿਲੀ। ਅਹਿਮਦ ਨੇ ਦੱਸਿਆ ਕਿ ਨਵੇਦ ਨੂੰ ਫਾਹ ਤੋਂ ਉਤਾਰਿਆ ਗਿਆ ਤਾਂ ਉਸ ਦਾ ਦਿਲ ਧੜਕ ਰਿਹਾ ਸੀ।

ਇਹ ਵੀ ਪੜ੍ਹੋ : ਪੰਜਾਬ ਦੀ ਧਰਤੀ 'ਚ ‘ਜ਼ਹਿਰੀਲੇ ਟੀਕੇ’ ਦੇ ਪੁਖ਼ਤਾ ਸਬੂਤ, ਕੇਂਦਰੀ ਰਿਪੋਰਟ ’ਚ ਹੋਇਆ ਖੁਲਾਸਾ

ਤੁਰੰਤ ਉਸ ਨੂੰ ਹਸਪਤਾਲ ਲੈ ਗਏ ਪਰ ਰਸਤੇ 'ਚ ਉਸ ਨੇ ਦਮ ਤੋੜ ਦਿੱਤਾ। ਇਸ ਤੋਂ ਬਾਅਦ ਨਵੇਦ ਦੀ ਲਾਸ਼ ਨੂੰ ਸਿੱਧਾ ਘਰ ਲੈ ਆਏ ਪੁਲਸ ਨੂੰ ਕਹਿ ਦਿੱਤਾ ਕਿ ਉਹ ਕੋਈ ਕਾਰਵਾਈ ਨਹੀਂ ਚਾਹੁੰਦੇ। ਇਹ ਗੱਲ ਸਮਝ ਤੋਂ ਬਾਹਰ ਸੀ ਆਖ਼ਰ ਕੀ ਵਜ੍ਹਾ ਰਹੀ ਹੋਵੇਗੀ, ਜੋ ਜਵਾਨ ਪੁੱਤ ਨੇ ਇਹ ਕਦਮ ਚੁੱਕਿਆ ਪਰ ਜਦੋਂ ਅਗਲੇ ਦਿਨ ਦੁਕਾਨ ਚੈੱਕ ਕੀਤੀ ਤਾਂ ਇਕ ਰਸੀਦ ਬੁੱਕ ਮਿਲੀ, ਜਿਸ ਦੇ ਆਖ਼ਰੀ ਪੰਨੇ ’ਤੇ ਨਵੇਦ ਦੇ ਹੱਥ ਨਾਲ ਲਿਖਿਆ ਖ਼ੁਦਕੁਸ਼ੀ ਨੋਟ ਮਿਲਿਆ, ਜਿਸ ’ਚ ਉਸ ਨੇ ਭਾਬੀ ਵਲੋਂ ਤੰਗ-ਪਰੇਸ਼ਾਨ ਕਰਨ ਦੀ ਗੱਲ ਲਿਖੀ ਸੀ।



 


Babita

Content Editor

Related News