ਨਾਬਾਲਗਾ ਨਾਲ ਜਬਰ-ਜ਼ਿਨਾਹ ਮਾਮਲੇ ’ਚ ਸਬੂਤਾਂ ਦੀ ਘਾਟ ਕਾਰਨ ਨੌਜਵਾਨ ਬਰੀ

Tuesday, Apr 26, 2022 - 11:38 AM (IST)

ਨਾਬਾਲਗਾ ਨਾਲ ਜਬਰ-ਜ਼ਿਨਾਹ ਮਾਮਲੇ ’ਚ ਸਬੂਤਾਂ ਦੀ ਘਾਟ ਕਾਰਨ ਨੌਜਵਾਨ ਬਰੀ

ਚੰਡੀਗੜ੍ਹ (ਸੁਸ਼ੀਲ) : ਨਾਬਾਲਗਾ ਨਾਲ ਜਬਰ-ਜ਼ਿਨਾਹ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਦੀ ਫਾਸਟ ਟ੍ਰੈਕ ਅਦਾਲਤ ਨੇ ਸੋਮਵਾਰ ਨੂੰ ਸਬੂਤਾਂ ਦੀ ਘਾਟ ਕਾਰਨ ਮੌਲੀਜਾਗਰਾਂ ਸਥਿਤ ਚਰਨ ਸਿੰਘ ਕਾਲੋਨੀ ਨਿਵਾਸੀ ਬਰਜੇਸ਼ ਨੂੰ ਬਰੀ ਕਰ ਦਿੱਤਾ। ਪੁਲਸ ਅਦਾਲਤ ਵਿਚ ਬਰਜੇਸ਼ ਖ਼ਿਲਾਫ਼ ਜਬਰ-ਜ਼ਿਨਾਹ ਮਾਮਲੇ ਵਿਚ ਠੋਸ ਸਬੂਤ ਪੇਸ਼ ਨਹੀਂ ਕਰ ਸਕੀ। ਬਚਾਅ ਪੱਖ ਦੇ ਵਕੀਲ ਹੰਸਰਾਜ ਤ੍ਰੇਹਨ ਨੇ ਦੱਸਿਆ ਕਿ ਅਦਾਲਤ ਨੇ ਬਰਜੇਸ਼ ਨੂੰ ਬੈਨੀਫਿੱਟ ਆਫ ਦਿ ਡਾਊਟ ਦਾ ਲਾਭ ਦਿੱਤਾ। ਦੂਜੇ ਪੱਖ ਵਲੋਂ ਜੋ ਸਬੂਤ ਪੇਸ਼ ਕੀਤੇ ਗਏ ਸਨ, ਉਨ੍ਹਾਂ ਦੀ ਗਵਾਹੀ ਤੋਂ ਸਾਫ਼ ਨਹੀਂ ਹੋ ਰਿਹਾ ਸੀ ਕਿ ਬਰਜੇਸ਼ ’ਤੇ ਜੋ ਦੋਸ਼ ਲੱਗੇ ਹਨ, ਉਹ ਠੀਕ ਹੈ। ਇਸ ਤੋਂ ਇਲਾਵਾ ਪੀੜਤਾ ਦੀ ਭੈਣ ਨੇ ਦੱਸਿਆ ਸੀ ਕਿ ਮੁਲਜ਼ਮ ਨੇ ਕੰਧ ਟੱਪ ਕੇ ਉਸ ਦੀ ਭੈਣ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਹ ਇਸ ਗੱਲ ਨੂੰ ਅਦਾਲਤ ਵਿਚ ਉਹ ਸਾਬਿਤ ਨਹੀਂ ਕਰ ਸਕੀ।
ਅਦਾਲਤ ’ਚ ਪੀੜਤਾ ਪੱਖ ਨੇ ਜਨਮ ਪ੍ਰਮਾਣ ਪੱਤਰ ਵੀ ਨਹੀਂ ਵਿਖਾਇਆ
ਅਦਾਲਤ ਵਿਚ ਪੀੜਤਾ ਪੱਖ ਨੇ ਉਸ ਦਾ ਜਨਮ ਪ੍ਰਮਾਣ ਪੱਤਰ ਵੀ ਨਹੀਂ ਵਿਖਾਇਆ। ਅਦਾਲਤ ਨੇ ਪੀੜਤਾ ਦਾ ਜਨਮ ਪ੍ਰਮਾਣ ਪੱਤਰ ਮੰਗਿਆ ਸੀ, ਜਿਸ ਨਾਲ ਇਹ ਸਾਬਤ ਹੋ ਸਕੇ ਕਿ ਉਹ ਨਾਬਾਲਗ ਹੈ। ਅਦਾਲਤ ਵਿਚ ਬਰਜੇਸ਼ ਦੇ ਵਕੀਲ ਨੇ ਦਲੀਲ ਦਿੱਤੀ ਕਿ ਇਹ ਸਾਰੀ ਕਹਾਣੀ ਝੂਠੀ ਹੈ ਅਤੇ ਇਸ ਵਿਚ ਕੋਈ ਸੱਚਾਈ ਨਹੀਂ ਹੈ। ਇਕ ਵਿਅਕਤੀ ਕੰਧ ਟੱਪ ਕੇ ਦੂਜੇ ਦੀ ਛੱਤ ’ਤੇ ਆਉਂਦਾ ਹੈ ਅਤੇ ਛੇੜਛਾੜ ਕਰਦਾ ਹੈ, ਰੌਲਾ ਸੁਣਨ ’ਤੇ ਕੋਈ ਉੱਪਰ ਨਹੀਂ ਆਉਂਦਾ, ਇਹ ਸਭ ਕਹਾਣੀ ਬੇ-ਬੁਨਿਆਦ ਹੈ। ਮਾਮਲੇ ਵਿਚ ਪੁਲਸ ਵੱਲੋਂ ਜਿੰਨੇ ਵੀ ਗਵਾਹ ਪੇਸ਼ ਕੀਤੇ ਗਏ ਸਨ, ਉਹ ਸਾਰੇ ਆਪਣੇ ਬਿਆਨਾਂ ’ਤੇ ਕਾਇਮ ਰਹੇ ਸਨ ਪਰ ਕੋਈ ਇਹ ਸਾਬਤ ਨਹੀਂ ਕਰ ਸਕਿਆ ਕਿ ਉਸ ਦਿਨ ਬਰਜੇਸ਼ ਨੇ ਘਰ ਦੀ ਛੱਤ ’ਤੇ ਨਾਬਾਲਗ ਨਾਲ ਛੇੜਛਾੜ ਕੀਤੀ ਅਤੇ ਉਸ ਦੀ ਭੈਣ ਅਤੇ ਭਰਾ ਦੇ ਹੱਥਾਂ ’ਤੇ ਚਾਕੂ ਨਾਲ ਵਾਰ ਕੀਤਾ। ਐਡਵੋਕੇਟ ਹੰਸਰਾਜ ਨੇ ਕਿਹਾ ਕਿ ਅਦਾਲਤ ਵਿਚ 2 ਸਾਲ ਤੋਂ ਚੱਲ ਰਹੇ ਇਸ ਮਾਮਲੇ ਵਿਚ ਅਜਿਹਾ ਕੋਈ ਵੀ ਸਬੂਤ ਪੇਸ਼ ਨਹੀਂ ਹੋਇਆ, ਜੋ ਇਹ ਸਾਬਤ ਕਰ ਸਕੇ ਕਿ ਅਪਰਾਧ ਬਰਜੇਸ਼ ਨੇ ਕੀਤਾ ਹੈ।


author

Babita

Content Editor

Related News