ਫ਼ਿਰੋਜ਼ਪੁਰ ’ਚ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ, 17 ਲੋਕਾਂ ਖ਼ਿਲਾਫ਼ ਮਾਮਲਾ ਦਰਜ

Sunday, May 30, 2021 - 06:34 PM (IST)

ਫ਼ਿਰੋਜ਼ਪੁਰ ’ਚ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ, 17 ਲੋਕਾਂ ਖ਼ਿਲਾਫ਼ ਮਾਮਲਾ ਦਰਜ

ਫ਼ਿਰੋਜ਼ਪੁਰ (ਕੁਮਾਰ): ਫ਼ਿਰੋਜ਼ਪੁਰ ਦੇ ਪਿੰਡ ਨਾਰੰਗ ਦੇ ਲੈਲੀਵਾਲਾ ’ਚ ਚੱਲੀ ਗੋਲੀ ’ਚ  29 ਸਾਲਾ ਸੋਨੂੰ ਉਰਫ਼ ਚੂਹਾ ਦੀ ਮੌਤ ਹੋ ਗਈ ਅਤੇ ਇਸ ਮਾਮਲੇ ’ਚ ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਸ ਨੇ 6 ਅਣਜਾਣ ਲੋਕਾਂ ਸਮੇਤ 17 ਦੋਸ਼ੀਆਂ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਵੱਖ਼-ਵੱਖ਼ ਧਰਾਵਾਂ ਅਤੇ ਆਰਮ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ:  ਮੋਹਾਲੀ ’ਚ ਤੇਜ਼ ਹਨ੍ਹੇਰੀ ਨੇ ਮਚਾਈ ਤਬਾਹੀ, ਕਾਰਾਂ ’ਤੇ ਡਿੱਗੇ ਦਰੱਖਤ (ਤਸਵੀਰਾਂ)

PunjabKesari

ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਐੱਸ.ਐੱਚ.ਓ. ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੋਨੂੰ ਉਰਫ਼ ਚੂਹਾ ਦੇ ਭਰਾ ਵਿਜੈ ਕੁਮਾਰ ਪੁੱਤਰ ਆਸ਼ਿਕ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਹੈ ਕਿ ਉਸ ਦੇ ਭਰਾ ਮ੍ਰਿਤਕ ਸੋਨੂੰ ਦੇ ਦੋਤ ਸ਼ੌਰੀ ਨੇ ਡੇਵਿਡ ਉਰਫ਼ ਲਾਡੀ ਦੀ ਕਾਰ ਲੈਣ-ਦੇਣ ਦੇ ਮਾਮਲੇ ’ਚ ਆਪਣੇ ਕੋਲ ਰੱਖ ਲਈ ਸੀ, ਜਿਸ ਕਾਰਨ ਡੇਵਿਡ ਉਰਫ਼ ਲਾਡੀ ਅਤੇ ਰਿਸ਼ੂ ਪੁੱਤਰ ਨਾ-ਮਾਲੂਮ ਨੇ ਆਪਣੇ ਸਾਥੀਆਂ ਨੂੰ ਲੈ ਕੇ ਸੋਨੂੰ ਦੇ ਨਾਲ ਮਾਰਕੁੱਟ ਕੀਤੀ ਅਤੇ ਉਸ ਨੂੰ ਗੋਲੀ ਮਾਰ ਕੇ ਛੱਤ ਤੋਂ ਹੇਠਾਂ ਸੁੱਟ ਦਿੱਤਾ।

ਇਹ ਵੀ ਪੜ੍ਹੋ: ਬਠਿੰਡਾ: ਥਾਣੇਦਾਰ ਦੀ ਹਵਸ ਦੀ ਸ਼ਿਕਾਰ ਹੋਈ ਵਿਧਵਾ ਦੇ ਪੁੱਤ ਨੂੰ ਮਿਲੀ ਜ਼ਮਾਨਤ

PunjabKesari

ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸੋਨੂੰ ਉਰਫ਼ ਚੂਹਾ ਨੇ ਭਰਾ ਦੇ ਬਿਆਨਾਂ ’ਤੇ ਪੁਲਸ ਨੇ ਡੇਵਿਡ ਉਰਫ਼ ਲਾਡੀ, ਰਿਸ਼ੂ ਅਤੇ ਰਿਕੂ ਵਾਸੀ ਸ਼ਾਂਤੀ ਨਗਰ, ਲਵਕੇਸ਼ ਪੁੱਤਰ ਮੇਜਰ, ਅਕਾਸ਼ ਪੁੱਤਰ ਨਿਸ਼ਾਨ, ਆਦਿ ਦੇ ਇਲਾਵਾ ਹੋਰ 6 ਅਣਜਾਣ ਲੋਕਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਸ ਮਾਮਲੇ ’ਚ ਅਜੇ ਤੱਕ ਕਿਸੇ ਦੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਪੁਲਸ ਵਲੋਂ ਨਾਮਜ਼ਦ ਲੋਕਾਂ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ ਲਈ ਦਲਿਤ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰੇ ਕਾਂਗਰਸ : ਦੂਲੋ


author

Shyna

Content Editor

Related News