ਕਾਰ ਸਵਾਰ ਮੁੰਡੇ ਦੀ 3 ਨੌਜਵਾਨਾਂ ਨੇ ਕੀਤੀ ਕੁੱਟਮਾਰ, ਮਾਮਲਾ ਦਰਜ

Wednesday, Jan 03, 2024 - 01:01 PM (IST)

ਕਾਰ ਸਵਾਰ ਮੁੰਡੇ ਦੀ 3 ਨੌਜਵਾਨਾਂ ਨੇ ਕੀਤੀ ਕੁੱਟਮਾਰ, ਮਾਮਲਾ ਦਰਜ

ਚੰਡੀਗੜ੍ਹ (ਸੁਸ਼ੀਲ) : ਨਵੇਂ ਸਾਲ ਦੀ ਰਾਤ ਪਾਰਟੀ 'ਚ ਮੌਜੂਦ ਕੁੜੀ ਨੇ ਆਪਣੇ ਦੋਸਤ ਨੂੰ ਸੈਕਟਰ-46 ਵਿਚ ਬੁਲਾ ਲਿਆ। ਜਦੋਂ ਦੋਸਤ ਸੈਕਟਰ-46 ਵਿਚ ਪਹੁੰਚਿਆ ਤਾਂ ਚਾਰ ਨੌਜਵਾਨਾਂ ਨੇ ਕਾਰ ਚਾਲਕ ਨੌਜਵਾਨ ਦੀ ਜੰਮ ਕੇ ਕੁੱਟਮਾਰ ਕੀਤੀ ਅਤੇ ਕੁੜੀ ਤੋਂ ਦੂਰ ਰਹਿਣ ਦੀ ਧਮਕੀ ਦੇ ਕੇ ਫ਼ਰਾਰ ਹੋ ਗਏ। ਪੰਚਕੂਲਾ ਸੈਕਟਰ-7 ਨਿਵਾਸੀ ਵੰਸ਼ ਮਹੇਸ਼ਵਰੀ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-34 ਦੀ ਪੁਲਸ ਨੇ ਅਕਸ਼ੇ ਸਾਵਲ, ਸੂਰਿਆ ਭਾਰਦਵਾਜ ਅਤੇ ਪਵਤੇਸ਼ ਖਿਲਾਫ਼ ਕੁੱਟਮਾਰ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕਰ ਲਿਆ ਹੈ।

ਪੰਚਕੂਲਾ ਸੈਕਟਰ-7 ਵਾਸੀ ਵੰਸ਼ ਮਹੇਸ਼ਵਰੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਜਾਣਕਾਰ ਲੜਕੀ ਨਵੇਂ ਸਾਲ ਦੀ ਰਾਤ ਨੂੰ ਪਾਰਟੀ ਕਰ ਰਹੀ ਸੀ ਤੇ ਪਾਰਟੀ ਦੌਰਾਨ ਮਹਿਲਾ ਦੋਸਤ ਨੇ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕੀਤਾ ਤੇ ਉਸ ਨੂੰ ਸੈਕਟਰ-46 ਦੇ ਮਕਾਨ ਨੰਬਰ 450 ਨੇੜੇ ਆਉਣ ਲਈ ਕਿਹਾ। ਜਦੋਂ ਉਹ ਘਰ ਦੇ ਨੇੜੇ ਪਹੁੰਚਿਆ ਤਾਂ ਤਿੰਨ ਨੌਜਵਾਨਾਂ ਅਕਸ਼ੈ ਸਾਵਲ, ਸੂਰਿਆ ਭਾਰਦਵਾਜ ਅਤੇ ਪਵਤੇਸ਼ ਨੇ ਉਸ ਦੀ ਕਾਰ ਰੋਕ ਕੇ ਉਸ ਨੂੰ ਬਾਹਰ ਕੱਢ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਤਿੰਨਾਂ ਨੇ ਉਸ ਨੂੰ ਕੁੜੀ ਤੋਂ ਦੂਰ ਰਹਿਣ ਦੀ ਧਮਕੀ ਦਿੱਤੀ ਅਤੇ ਫ਼ਰਾਰ ਹੋ ਗਏ। ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-34 ਥਾਣਾ ਪੁਲਸ ਨੇ ਉਕਤ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News