ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲੇ ’ਚ ਨੌਜਵਾਨ ਗੰਭੀਰ ਫੱਟੜ
Friday, Jun 04, 2021 - 03:56 PM (IST)
ਨਾਭਾ (ਜੈਨ) : ਇਥੇ ਦਿਨ-ਦਿਹਾੜੇ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਫੱਟੜ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਗਿੰਤਕ ਪੁੱਤਰ ਪ੍ਰਵੀਨ ਕੁਮਾਰ ਵਾਸੀ ਬੌੜਾਂ ਗੇਟ ਨੇ ਬਿਆਨ ਦਰਜ ਕਰਵਾਇਆ ਕਿ ਉਸ ’ਤੇ ਦੋ ਭਰਾਵਾਂ ਨੀਨਾ ਤੇ ਟੀਨੂ ਪੁੱਤਰ ਊਧਮ ਸਮੇਤ 5 ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ, ਜਿਸ ਦੌਰਾਨ ਉਹ ਗੰਭੀਰ ਫੱਟੜ ਹੋ ਗਿਆ।
ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਹੈ। ਕੋਤਵਾਲੀ ਪੁਲਸ ਨੇ ਦੋ ਭਰਾਵਾਂ ਸਮੇਤ ਪੰਜ ਵਿਅਕਤੀਆਂ ਰੋਹਿਤ ਪੁੱਤਰ ਭਗਵੰਤ ਸਿੰਘ, ਸੰਨੀ ਪੁੱਤਰ ਕੁਲਦੀਪ ਸਿੰਘ, ਕਾਲੂ, ਨੀਟਾ ਤੇ ਟੀਨੂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।