ਕੰਡਕਟਰ ਦੀ ਲਿਖ਼ਤੀ ਪ੍ਰੀਖਿਆ : ਦੂਜੇ ਤੋਂ ਪੇਪਰ ਦਿਵਾਉਣ ਵਾਲਾ ਕਾਬੂ

Wednesday, Aug 30, 2023 - 03:54 PM (IST)

ਕੰਡਕਟਰ ਦੀ ਲਿਖ਼ਤੀ ਪ੍ਰੀਖਿਆ : ਦੂਜੇ ਤੋਂ ਪੇਪਰ ਦਿਵਾਉਣ ਵਾਲਾ ਕਾਬੂ

ਚੰਡੀਗੜ੍ਹ (ਸੁਸ਼ੀਲ) : ਸੀ. ਟੀ. ਯੂ. 'ਚ ਕੰਡਕਟਰਾਂ ਅਤੇ ਡਰਾਈਵਰਾਂ ਦੀ ਭਰਤੀ ਪ੍ਰੀਖਿਆ 'ਚ ਨਕਲ ਕਰਵਾਉਣ ਦੇ ਮਾਮਲੇ ਵਿਚ ਫ਼ਰਾਰ ਬਿਨੈਕਾਰ ਨੂੰ ਸੈਕਟਰ-11 ਥਾਣਾ ਪੁਲਸ ਨੇ ਡੇਢ ਮਹੀਨੇ ਬਾਅਦ ਗ੍ਰਿਫ਼ਤਾਰ ਕੀਤਾ ਹੈ, ਜਿਸਦੀ ਪਛਾਣ ਭਿਵਾਨੀ ਦੇ ਸੁਨੀਲ ਵਜੋਂ ਹੋਈ ਹੈ। ਦੋਸ਼ ਮੁਤਾਬਕ ਡਰਾਈਵਰ ਭਰਤੀ 'ਚ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਬਾਗਪਤ ਨੇ 25 ਸਾਲਾ ਆਬਿਧ ਨੂੰ ਪ੍ਰੀਖਿਆ 'ਚ ਆਪਣੀ ਜਗ੍ਹਾ ਬੈਠਾਇਆ ਸੀ।

ਆਬਿਧ ਸੈਕਟਰ-11 ਦੇ ਸਰਕਾਰੀ ਮਾਡਲ ਹਾਈ ਸਕੂਲ ਵਿਚ ਬਣੇ ਪ੍ਰੀਖਿਆ ਕੇਂਦਰ ਵਿਚ ਪ੍ਰੀਖਿਆ ਦੇਣ ਆਇਆ ਸੀ ਪਰ ਬਾਇਓਮੈਟ੍ਰਿਕ ਜਾਂਚ ਵਿਚ ਉਮੀਦਵਾਰ ਨਕਲੀ ਨਿਕਲਿਆ ਸੀ। ਸਕੂਲ ਵਿਚ ਸਵੇਰੇ 10 ਤੋਂ 12 ਵਜੇ ਤੱਕ ਕੰਡਕਟਰ ਭਰਤੀ ਪ੍ਰੀਖਿਆ ਸ਼ਾਂਤੀਪੂਰਵਕ ਹੋ ਗਈ ਸੀ।

ਉੱਥੇ ਹੀ ਦੁਪਹਿਰ ਢਾਈ ਤੋਂ ਸਾਢੇ 4 ਵਜੇ ਤੱਕ ਡਰਾਈਵਰ ਦੀ ਪ੍ਰੀਖਿਆ ਸੀ। ਇਸ ਦੌਰਾਨ ਸੁਪਰੀਡੈਂਟ ਅਤੇ ਸ਼ਿਕਾਇਤਕਰਤਾ ਸੈਕਟਰ-11 ਨਿਵਾਸੀ ਸਰਿਤਾ ਠਾਕੁਰ ਨੂੰ ਇਕ ਕਰਮਚਾਰੀ ਦਾ ਫੋਨ ਆਇਆ ਕਿ ਸੁਨੀਲ ਨਾਂ ਦੇ ਉਮੀਦਵਾਰ ਦੀ ਬਾਇਓਮੈਟ੍ਰਿਕ ਦਾ ਮਿਲਾਨ ਨਹੀਂ ਹੋ ਰਿਹਾ ਹੈ। ਉਸਦੀ ਪਛਾਣ ਕੀਤੀ ਗਈ ਤਾਂ ਉਹ ਫਰਜ਼ੀ ਨਿਕਲਿਆ। ਸੈਕਟਰ-11 ਥਾਣਾ ਪੁਲਸ ਨੇ 16 ਜੁਲਾਈ ਨੂੰ ਧੋਖਾਦੇਹੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।
 


author

Babita

Content Editor

Related News