ਚੰਡੀਗੜ੍ਹ ''ਚ ਦੋਪਹੀਆ ਵਾਹਨ ਚੋਰ ਗ੍ਰਿਫ਼ਤਾਰ
Thursday, Apr 27, 2023 - 03:30 PM (IST)

ਚੰਡੀਗੜ੍ਹ (ਸੁਸ਼ੀਲ ਰਾਜ) : ਸੈਕਟਰ-53 ਤੋਂ ਦੋਪਹੀਆ ਵਾਹਨ ਚੋਰੀ ਕਰਨ ਵਾਲੇ ਨੌਜਵਾਨ ਨੂੰ ਪੁਲਸ ਨੇ ਕਾਬੂ ਕੀਤਾ ਹੈ, ਜਿਸਦੀ ਪਛਾਣ ਨੀਰਜ ਸ਼ਾਹ ਵਾਸੀ ਬੁੜੈਲ ਵਜੋਂ ਹੋਈ ਹੈ। ਉਸ ਦੀ ਨਿਸ਼ਾਨਦੇਹੀ ’ਤੇ ਦੋ ਐਕਟਿਵਾ ਅਤੇ ਇਕ ਸਾਈਕਲ ਸਮੇਤ ਤਿੰਨ ਚੋਰੀਸ਼ੁਦਾ ਦੋਪਹੀਆ ਵਾਹਨ ਬਰਾਮਦ ਕੀਤੇ ਗਏ ਹਨ। ਸੈਕਟਰ-36 ਥਾਣਾ ਪੁਲਸ ਮੁਲਜ਼ਮਾਂ ਤੋਂ ਹੋਰ ਵਾਰਦਾਤਾਂ ਸਬੰਧੀ ਪੁੱਛਗਿੱਛ ਕਰ ਰਹੀ ਹੈ। ਐੱਸ. ਪੀ. ਸਿਟੀ ਮ੍ਰਿਦੁਲ ਨੇ ਵਾਹਨ ਚੋਰਾਂ ਨੂੰ ਫਡ਼ਨ ਲਈ ਸੈਕਟਰ-36 ਥਾਣੇ ਦੀ ਵਿਸ਼ੇਸ਼ ਟੀਮ ਬਣਾਈ ਸੀ।
ਪੁਲਸ ਟੀਮ ਨੇ ਸੈਕਟਰ-53 ਵਿਚ ਨਾਕਾ ਲਾ ਕੇ ਐਕਟਿਵਾ ਸਵਾਰ ਨੌਜਵਾਨ ਨੂੰ ਰੋਕ ਕੇ ਕਾਗਜ਼ਾਤ ਮੰਗੇ ਤਾਂ ਉਹ ਬਹਾਨੇ ਬਣਾਉਣ ਲੱਗ ਪਿਆ। ਜਦੋਂ ਪੁਲਸ ਨੇ ਐਕਟਿਵਾ ਦਾ ਨੰਬਰ ਵਾਹਨ ਐਪ ’ਤੇ ਪਾ ਕੇ ਚੈੱਕ ਕੀਤਾ ਤਾਂ ਉਹ ਚੋਰੀ ਦਾ ਨਿਕਲਿਆ। ਪੁਲਸ ਨੇ ਡਰਾਈਵਰ ਨੀਰਜ ਸ਼ਾਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਇਹ ਐਕਟਿਵਾ ਸੈਕਟਰ-53 ਦੇ ਪਾਰਕ ਵਿਚੋਂ ਚੋਰੀ ਕੀਤੀ ਸੀ। ਇਸ ਤੋਂ ਇਲਾਵਾ ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਦੋ ਚੋਰੀਸ਼ੁਦਾ ਵਾਹਨ ਬਰਾਮਦ ਕੀਤੇ ਹਨ।