ਵੀਕੈਂਡ ’ਤੇ ਮੌਜ ਮਸਤੀ ਕਰਨ ਆਇਆ ਨੌਜਵਾਨ ਪਿਸਤੌਲ ਸਮੇਤ ਗ੍ਰਿਫ਼ਤਾਰ
Monday, Jul 25, 2022 - 11:43 AM (IST)

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਪੁਲਸ ਨੇ ਫਾਰਚੂਨਰ ਸਵਾਰ ਨੌਜਵਾਨ ਨੂੰ ਪਿਸਤੌਲ ਸਮੇਤ ਸੈਕਟਰ-7 ਸਥਿਤ ਕਲੱਬ ਦੇ ਕੋਲ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਨੌਸ਼ਾਦ ਤੋਂ ਪਿਸਤੌਲ ਦਾ ਲਾਇਸੈਂਸ ਮੰਗਿਆ ਤਾਂ ਉਹ ਨਹੀਂ ਦਿਖਾ ਸਕਿਆ। ਸੈਕਟਰ-26 ਥਾਣਾ ਪੁਲਸ ਨੇ ਪਿਸਤੌਲ ਅਤੇ ਗੱਡੀ ਜ਼ਬਤ ਕਰ ਕੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਨੌਸ਼ਾਦ ਅਨਵਰ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਇੰਚਾਰਜ ਮਨਿੰਦਰ ਸਿੰਘ ਦੀ ਅਗਵਾਈ 'ਚ ਪੁਲਸ ਨੇ ਵੀਕੈਂਡ ’ਤੇ ਸੈਕਟਰ-7 'ਚ ਨਾਕਾ ਲਾਇਆ ਹੋਇਆ ਸੀ। ਨਾਕੇ ਦੌਰਾਨ ਪੁਲਸ ਟੀਮ ਨੇ ਸਾਹਮਣਿਓਂ ਫਾਰਚੂਨਰ ਗੱਡੀ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ।
ਜਾਂਚ ਅਧਿਕਾਰੀ ਸਬ-ਇੰਸਪੈਕਟਰ ਯਸ਼ਪਾਲ ਨੇ ਚਾਲਕ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੀ ਪਛਾਣ ਮਲੇਰਕੋਟਲਾ ਨਿਵਾਸੀ ਨੌਸ਼ਾਦ ਅਨਵਰ ਵਜੋਂ ਦੱਸੀ। ਪੁਲਸ ਟੀਮ ਨੇ ਤਲਾਸ਼ੀ ਲਈ ਤਾਂ ਗੱਡੀ 'ਚੋਂ ਪਿਸਤੌਲ ਬਰਾਮਦ ਹੋਇਆ। ਟੀਮ ਨੇ ਚਾਲਕ ਨੂੰ ਹਿਰਾਸਤ 'ਚ ਲੈ ਕੇ ਪਿਸਤੌਲ ਦਾ ਲਾਇਸੈਂਸ ਪੁੱਛਿਆ ਤਾਂ ਉਹ ਨਹੀਂ ਦਿਖਾ ਸਕਿਆ। ਸੈਕਟਰ-26 ਥਾਣਾ ਪੁਲਸ ਨੇ ਪਿਸਤੌਲ ਅਤੇ ਗੱਡੀ ਜ਼ਬਤ ਕਰ ਕੇ ਨੌਸ਼ਾਦ ਖ਼ਿਲਾਫ਼ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।